ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਕੀਤੀ ਨਿਖੇਧੀ

01/23/2019 10:42:39 AM

ਤਰਨਤਾਰਨ (ਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ ਦੀ ਕੋਰ ਕਮੇਟੀ ਦੀ ਜ਼ਰੂਰੀ ਮੀਟਿੰਗ ਦਿਆਲ ਸਿੰਘ ਮੀਆਂਵਿੰਡ ਤੇ ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਗੁ. ਗੁਰੂ ਅੰਗਦ ਦੇਵ ਦਰਬਾਰ ਵਡ਼ਿੰਗ ਸੂਬਾ ਸਿੰਘ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਲਖਬੀਰ ਸਿੰਘ ਵੈਰੋਵਾਲ ਅਤੇ ਹਰਬਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ। ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ, ਘਰ-ਘਰ ਨੌਕਰੀ, 51000 ਹਜ਼ਾਰ ਸ਼ਗਨ ਸਕੀਮ, 2000 ਪੈਨਸ਼ਨ ਆਦਿ ਹੋਰ ਮੰਗਾਂ ਪੂਰੀਆਂ ਕਰੇ। ਜੇਕਰ ਇਹ ਵਾਅਦੇ ਸਰਕਾਰ ਨੇ ਨਾ ਪੂਰੇ ਕੀਤੇ ਤਾਂ ਸਾਨੂੰ ਮਜਬੂਰਨ ਸੰਘਰਸ਼ ਕਰਨਾ ਪਵੇਗਾ। ਇਕ ਵੱਖਰੇ ਮਤੇ ਰਾਹੀਂ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਨਿਖੇਧੀ ਕੀਤੀ ਜਾਂਦੀ ਹੈ ਅਤੇ ਦਿਨੋਂ-ਦਿਨ ਵੱਧ ਰਹੇ ਨਸ਼ਿਆਂ ਕਾਰਨ ਬਰਬਾਦ ਹੋ ਰਹੇ ਹਨ। ਇਸ ਮੌਕੇ ਹਰਬਿੰਦਰ ਸਿੰਘ ਮਾਲਚੱਕ, ਗੁਰਦੇਵ ਸਿੰਘ ਕੰਗ, ਸਤਨਾਮ ਸਿੰਘ ਕੱਲਾ, ਇਕਬਾਲ ਸਿੰਘ, ਮਨਜੀਤ ਸਿੰਘ ਵਡ਼ਿੰਗ, ਪਿਆਰਾ ਸਿੰਘ, ਚਮਕੌਰ ਸਿੰਘ, ਭਗਵਾਨ ਸਿੰਘ, ਮੁਖਤਾਰ ਸਿੰਘ, ਮਨਜੀਤ ਸਿੰਘ ਵੈਰੋਵਾਲ, ਗੁਰਨਾਮ ਸਿੰਘ, ਬੀਬੀ ਹਰਜੀਤ ਕੌਰ ਕੱਲਾ, ਸਤਨਾਮ ਸਿੰਘ ਕੱਲਾ ਆਦਿ ਆਗੂ ਹਾਜ਼ਰ ਸਨ।