ਬੀ. ਡੀ. ਪੀ. ਓ. ਵਲੋਂ ਲੋਡ਼ਵੰਦ ਪਰਿਵਾਰ ਨੂੰ ਕਮਰਾ ਬਣਾਉਣ ਲਈ ਮਦਦ ਰਾਸ਼ੀ ਦੀ ਦੂਜੀ ਕਿਸ਼ਤ ਭੇਟ

01/20/2019 3:28:42 PM

ਤਰਨਤਾਰਨ (ਗਿੱਲ)-ਬੀ. ਡੀ. ਪੀ. ਓ. ਖਡੂਰ ਸਾਹਿਬ ਰਜਿੰਦਰ ਗੁਪਤਾ ਅਤੇ ਪਿੰਡ ਦੀਨੇਵਾਲ ਦੇ ਨਵੇਂ ਬਣੇ ਸਰਪੰਚ ਹਰਜਿੰਦਰ ਸਿੰਘ ਗਿੱਲ ਵਲੋਂ ਗੁਰਦੇਵ ਸਿੰਘ ਪੁੱਤਰ ਨਾਜ਼ਰ ਸਿੰਘ ਦੇ ਪਰਿਵਾਰ ਨੂੰ ਮਕਾਨ ਬਣਾਉਣ ਲਈ ਮਦਦ ਰਾਸ਼ੀ ਦੀ ਦੂਜੀ ਕਿਸ਼ਤ ਭੇਟ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਸਰਕਾਰ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਅਤਿ ਸ਼ਲਾਘਾਯੋਗ ਹੈ। ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਸਿੰਘ, ਜਤਿੰਦਰ ਸਿੰਘ ਟੋਨੀ, ਰਾਜਬੀਰ ਸਿੰਘ ਪੰਚ, ਗਗਨਪ੍ਰੀਤ ਕੌਰ ਪੰਚ, ਰਣਜੀਤ ਕੌਰ ਪੰਚ, ਮੱਸਾ ਸਿੰਘ ਪੰਚ, ਜਸਬੀਰ ਕੌਰ ਪੰਚ, ਮਨਜੀਤ ਕੌਰ ਪੰਚ, ਬਾਬਾ ਹਜ਼ਾਰਾ ਸਿੰਘ, ਸਰਬਜੀਤ ਸਿੰਘ, ਦਲਬੀਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਫੌਜੀ, ਸੁਖਦੇਵ ਸਿੰਘ, ਗੁਰਜੰਟ ਸਿੰਘ, ਨਵਜੋਤ ਸਿੰਘ, ਗੁਰਦਿਆਲ ਸਿੰਘ, ਪ੍ਰਿੰਸੀਪਲ, ਦਇਆ ਸਿੰਘ, ਰੌਣਕ ਸਿੰਘ, ਹਜ਼ਾਰਾ ਸਿੰਘ, ਨੰਬਰਦਾਰ ਲਖਵਿੰਦਰ ਸਿੰਘ ਆਦਿ ਮੌਜੂਦ ਸਨ।