ਤਰਨਤਾਰਨ ਵਿਖੇ ਕੈਂਸਰ ਦਾ ਮੁਫਤ ਮੈਡੀਕਲ ਕੈਂਪ ਅੱਜ : ਸਵੈਗੀਤ ਪਨੂੰ

01/20/2019 3:28:25 PM

ਤਰਨਤਾਰਨ (ਧਰਮ ਪਨੂੰ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਸਵੈਗੀਤ ਸਿੰਘ ਆਸਟਰੇਲੀਆ ਪੁੱਤਰ ਧਰਮ ਸਿੰਘ ਪਨੂੰ ਪੱਤਰਕਾਰ ਦੇ ਸਹਿਯੋਗ ਨਾਲ ਤਰਨਤਾਰਨ ਇਲਾਕੇ ਵਿਚ ਪਹਿਲੀ ਵਾਰ ਕੈਂਸਰ ਦਾ ਮੁਫਤ ਮੈਡੀਕਲ ਕੈਂਪ ਡਾ. ਕੁਲਵੰਤ ਸਿੰਘ ਧਾਲੀਵਾਲ ਇੰਗਲੈਂਡ ਦੇ ਕੈਂਸਰ ਅਤੇ ਸਿਹਤ ਸੰਭਾਲ ਸਬੰਧੀ ਕੀਤੇ ਮਹਾਨ ਕਾਰਜਾਂ ਤੋਂ ਪ੍ਰਭਾਵਤ ਹੋ ਕੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 19 ਜਨਵਰੀ ਨੂੰ ਪਿੰਡ ਦੁਗਲਵਾਲ ਨੇਡ਼ੇ ਤਰਨਤਾਰਨ ਵਿਖੇ ਲਗਾਇਆ ਗਿਆ। ਇਹ ਜਾਣਕਾਰੀ ਸਵੈਗੀਤ ਪਨੂੰ ਨੇ ਦਿੱਤੀ। ਇਨ੍ਹਾਂ ਮੁਫਤ ਕੈਂਪਾਂ ਦੌਰਾਨ ਔਰਤਾਂ ਅਤੇ ਮਰਦਾਂ ਦੀ ਸਰੀਰਕ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਦੇ ਕੈਂਸਰ ਦੀ ਜਾਂਚ, ਪੈਪ ਸਮੀਅਰ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ. ਐੱਸ. ਏ. ਟੈਸਟ, ਔਰਤਾਂ ਤੇ ਮਰਦਾਂ ਦੀ ਮੂੰਹ ਦੇ ਕੈਂਸਰ ਦੀ ਜਾਂਚ, ਔਰਤਾਂ, ਮਰਦਾਂ ਦੀ ਬਲੱਡ ਪ੍ਰੈਸ਼ਰ ਦੀ ਜਾਂਚ, ਔਰਤਾਂ, ਮਰਦਾਂ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ ਅਤੇ ਕੈਂਸਰ ਦੇ ਮਰੀਜ਼ਾਂ ਲਈ ਸਹੀ ਸਲਾਹ, ਮਾਹਿਰ ਡਾ. ਦੀ ਟੀਮ ਜਾਂਚ ਕਰੇਗੀ। ਇਸ ਮੌਕੇ ’ਤੇ ਸ਼ੂਗਰ, ਬਲੱਡ ਪ੍ਰੈਸ਼ਰ ਸਬੰਧੀ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਆਮ ਬੀਮਾਰੀਆਂ ਸਬੰਧੀ ਸਿਰਫ ਲੋਡ਼ਵੰਦਾਂ ਨੂੰ ਹੀ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਹ ਕੈਂਪ ਔਰਤਾਂ ਲਈ ਸਪੈਸ਼ਲ ਹੈ, ਇਸ ਲਈ ਸਾਰੀਆਂ ਔਰਤਾਂ ਨੂੰ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ। ਸਵੈਗੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਸਰ ਦੇ ਮੁਫਤ ਮੈਡੀਕਲ ਕੈਂਪਾਂ ਵਿਚ ਪਹੁੰਚ ਕੇ ਆਪਣੀ ਸਰੀਰ ਦੀ ਜਾਂਚ ਕਰਾਉਣ ਲਈ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਿਆ ਜਾ ਰਿਹਾ ਹੈ। ਨਾਲ ਹੀ ਇਲਾਕਾ ਨਿਵਾਸੀਆਂ ਨੂੰ ਵੀ ਕੈਂਪਾਂ ਵਿਚ ਪਹੁੰਚ ਲਾਭ ਲੈਣਾ ਚਾਹੀਦਾ ਹੈ। ਕੈਂਪਾਂ ਦੌਰਾਨ ਕਿਸੇ ਕੋਲੋਂ ਵੀ ਕੋਈ ਡੋਨੇਸ਼ਨ ਨਹੀਂ ਲਈ ਜਾਵੇਗੀ। ਕੁਝ ਟੈਸਟਾਂ ਦੀਆਂ ਰਿਪੋਰਟਾਂ ਮੌਕੇ ’ਤੇ ਹੀ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ 20 ਜਨਵਰੀ ਨੂੰ ਗੁਰੂ ਅਰਜਨ ਦੇਵ ਸਰਾਂ ਤਰਨਤਾਰਨ, 24 ਜਨਵਰੀ ਨੂੰ ਪਿੰਡ ਕਾਹਲਵਾਂ ਅਤੇ 26 ਜਨਵਰੀ ਨੂੰ ਪਿੰਡ ਖਾਸਾ ਵਿਖੇ ਵੀ ਇਹ ਕੈਂਪ ਲੱਗਣਗੇ।