ਬ੍ਰਹਮ ਗਿਆਨੀ ਬਾਬਾ ਅਮਰ ਸਿੰਘ ਕੁਟੀਆ ਵਾਲਿਆਂ ਦੀ ਬਰਸੀ ਮਨਾਈ

01/20/2019 3:28:08 PM

ਤਰਨਤਾਰਨ (ਬਲਦੇਵ ਪਨੂੰ)-ਧੰਨ-ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਕੁਟੀਆ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਤ ਉਨ੍ਹਾਂ ਦੀ ਬਰਸੀ ਪਿੰਡ ਢੋਟੀਆਂ ਜ਼ਿਲਾ ਤਰਨਤਾਰਨ ਵਿਖੇ ਸ਼ਰਧਾ ਨਾਲ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਤੋਂ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਕੀਤਾ ਅਤੇ ਗੁਰੂ ਸ਼ਬਦ ਸ੍ਰੀ ਮੁੱਖ ਵਾਕ ਦੀ ਕਥਾ ਭਾਈ ਸਰਬਜੀਤ ਸਿੰਘ ਢੋਟੀਆਂ ਪ੍ਰਚਾਰਕ ਵਲੋਂ ਕੀਤੀ ਗਈ। ਉਪਰੰਤ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਗਿਆਨੀ ਮਹਿਲ ਸਿੰਘ ਚੰਡੀਗਡ਼੍ਹ ਵਾਲਿਆਂ ਅਤੇ ਗਿਆਨੀ ਗੁਰਵਿੰਦਰ ਸਿੰਘ ਅਨਮੋਲ ਦੇ ਢਾਡੀ ਜਥੇ ਵਲੋਂ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਗਤਾਂ ਨੂੰ ਯਾਦ ਰਹੇ ਕਿ ਗਿਆਨੀ ਮਹਿਲ ਸਿੰਘ ਚੰਡੀਗਡ਼੍ਹ ਵਾਲਿਆਂ ਦਾ ਪਿਤਾ ਪੁਰਖੀ ਸਿੰਘ ਢੋਟੀਆਂ ਹੈ। ਅੱਜ ਕੱਲ ਉਹ ਬੇਸ਼ੱਕ ਚੰਡੀਗਡ਼੍ਹ ਵਾਲਿਆਂ ਦੇ ਨਾਮ ਨਾਲ ਪ੍ਰਸਿੱਧ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਕਵੀਸ਼ਰੀ ਜਥਿਆਂ, ਢਾਡੀ ਸਿੰਘਾਂ ਅਤੇ ਸਮੂਹ ਸੇਵਾਦਾਰ ਅਤੇ ਸਹਿਯੋਗੀ ਸੱਜਣਾਂ, ਜਿਨ੍ਹਾਂ ਵਲੋਂ ਬਰਸੀ ਮੌਕੇ ਵਿਦੇਸ਼ਾਂ ਤੋਂ ਵਿਸ਼ੇਸ਼ ਮਾਇਆ ਭੇਜੀ ਗਈ, ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਢੋਟੀਆਂ, ਜਸਬੀਰ ਸਿੰਘ ਚੇਅਰਮੈਨ, ਸਰਪੰਚ ਅਜਮੇਰ ਸਿੰਘ ਅਤੇ ਨਵੇਂ ਚੁਣੇ ਪੰਚ ਸੋਨੂੰ ਸ਼ਰਮਾ ਆਡ਼੍ਹਤੀਆ, ਗੋਪੀ ਆਡ਼੍ਹਤੀਆ, ਪਵਨ ਕੁੰਦਰਾ, ਹਰਦੇਵ ਸਿੰਘ, ਲੱਖਾ ਸਿੰਘ ਆਡ਼੍ਹਤੀਆ, ਜਸ਼ਦੀਪ ਸਿੰਘ ਸੋਨੂੰ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਬਾਬਾ ਬੀਰਾ ਸਿੰਘ, ਜਸਬੀਰ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਖਜ਼ਾਨ ਸਿੰਘ ਆਗਰਾ, ਦਿਲਬਾਗ ਸਿੰਘ, ਗੁਰਪ੍ਰੀਤ ਗਿਰੀ, ਸੁੱਖ ਗਿੱਲ ਕੇਬਲ ਵਾਲੇ, ਗੁਰਨਾਮ ਸਿੰਘ ਸ਼ਾਹ, ਸੰਦੀਪ ਸਿੰਘ, ਹਰਦੀਪ ਸਿੰਘ, ਕੰਵਲਜੀਤ ਸਿੰਘ ਸ਼ਾਹ, ਬਲਵਿੰਦਰ ਸਿੰਘ, ਸਾਜਨ ਟੈਂਟ ਹਾਊਸ ਵਾਲਿਆਂ ਵਲੋਂ ਫ੍ਰੀ ਸੇਵਾ ਕੀਤੀ ਗਈ। ਇਸ ਬਰਸੀ ਸਮਾਗਮ ਦਾ ਪ੍ਰਸਾਰਣ ਗਿੱਲ ਕੇਬਲ ਟੀ. ਵੀ., ਯੂ. ਟਿਊਬ ’ਤੇ ਲਾਈਵ ਟੈਲੀਕਾਸਟ ਕੀਤਾ ਗਿਆ।