ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭੁੱਲਰ ਪਰਿਵਾਰ ਨੂੰ ਬਣਾਇਆ ਜਾਵੇ ਕਾਂਗਰਸ ਪਾਰਟੀ ਦਾ ਉਮੀਦਵਾਰ

01/20/2019 3:26:52 PM

ਤਰਨਤਾਰਨ (ਬਲਜੀਤ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਅਲਗੋਂ ਕੋਠੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਕੁਮਾਰ ਹਾਂਡਾ ਦੀ ਅਗਵਾਈ ਵਿਚ ਸਮੂਹ ਇਲਾਕੇ ਦੇ ਸਰਪੰਚਾਂ ਤੇ ਪੰਚਾਂ ਦੀ ਮੀਟਿੰਗ ਉਨ੍ਹਾਂ ਦੇ ਗ੍ਰਹਿ ਕਸਬਾ ਅਲਗੋਂ ਕੋਠੀ ਵਿਖੇ ਹੋਈ। ਇਸ ਮੌਕੇ ਰਾਜ ਕੁਮਾਰ ਹਾਂਡਾ ਅਤੇ ਸਮੂਹ ਸਰਪੰਚਾਂ-ਪੰਚਾਂ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਭੁੱਲਰ ਪਰਿਵਾਰ ਨੂੰ ਲੋਕ ਸਭਾ ਹਲਕੇ ਖਡੂਰ ਸਾਹਿਬ ਦਾ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭੁੱਲਰ ਪਰਿਵਾਰ ਹੀ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਦਿਵਾ ਸਕਦੇ ਹਨ। ਇਸ ਮੌਕੇ ਸਰਪੰਚ ਸੇਵਾ ਸਿੰਘ ਮੰਗੋਲ, ਸਰਪੰਚ ਸੁਖਚੈਨ ਸਿੰਘ ਜੰਗਵਾਡ਼ਾ ਤੇਲੀਆਂ, ਸਰਪੰਚ ਚਾਨਣ ਸਿੰਘ ਵਾਡ਼ਾ ਸ਼ੇਰਸਿੰਘ, ਅਵਤਾਰ ਸਿੰਘ ਸਰਪੰਚ ਮਾਡ਼ੀ ਨੌਬਾਦ, ਬਾਬਾ ਗੁਰਸਾਹਬ ਸਿੰਘ, ਬਲਵਿੰਦਰ ਸਿੰਘ ਅਲਗੋਂ, ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਸੋਨੂੰ ਅਲਗੋਂ, ਦਰਸ਼ਨ ਸਿੰਘ, ਬਾਊ ਰਾਮ, ਪੰਚਾਇਤ ਮੈਂਬਰ ਮਹਾਬੀਰ ਸਿੰਘ ਆਦਿ ਆਗੂ ਹਾਜ਼ਰ ਸਨ।