ਹਲਕੇ ਦਾ ਵਿਕਾਸ ਕਰਵਾਉਣ ਲਈ ਹਰਮਿੰਦਰ ਸਿੰਘ ਗਿੱਲ ਹਰ ਵੇਲੇ ਤੱਤਪਰ : ਬੱਬਾ

01/17/2019 11:12:54 AM

ਤਰਨਤਾਰਨ (ਸੋਢੀ, ਸੌਰਭ)-ਸਰਹੱਦੀ ਏਰੀਏ ਦੇ ਵੱਡੀ ਸੋਚ ਵਾਲੇ ਆਗੂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਮਨ ਦੀ ਇਕ ਹੀ ਤਮੰਨਾ ਹੈ ਕਿ ਹਲਕਾ ਪੱਟੀ ਨੂੰ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਸਜਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐੱਮ. ਸੀ. ਕੁਲਵਿੰਦਰ ਸਿੰਘ ਬੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਗਿੱਲ ਸਾਡੇ ਪੱਛਡ਼ੇ ਹੋਏ ਇਲਾਕੇ ਦੇ ਹੋਣ ਕਰ ਕੇ ਸਰਹੱਦੀ ਏਰੀਏ ਦੀ ਹਰ ਮੁਸ਼ਕਲ ਦਾ ਉਨ੍ਹਾਂ ਨੂੰ ਪਤਾ ਹੁੰਦਾ ਹੈ ਜਿਸ ਨੂੰ ਸੁਲਝਾਉਣ ਵਿਚ ਉਹ ਜ਼ਿਆਦਾ ਦੇਰ ਨਹੀਂ ਲਗਾਉਂਦੇ। ਹਲਕਾ ਪੱਟੀ ਦੇ ਵਿਕਾਸ ਪੱਖੋਂ ਉਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆ ਰਹੀ। ਉਨ੍ਹਾਂ ਜਗ ਬਾਣੀ ਰਾਹੀਂ ਕਾਂਗਰਸ ਦੇ ਵੋਟਰਾਂ, ਸਪੋਟਰਾਂ ਨੂੰ ਦੱਸਣਾ ਚਾਹਿਆ ਕਿ ਹਰਮਿੰਦਰ ਸਿੰਘ ਗਿੱਲ ਜਨਤਾ ਦੀਆਂ ਮੁਸ਼ਕਲਾਂ ਸੁਣ ਕੇ ਉਸ ਦਾ ਹੱਲ ਮੌਕੇ ’ਤੇ ਹੀ ਕਰਦੇ ਹਨ ਤਾਂ ਜੋ ਚੋਣਾਂ ਦੌਰਾਨ ਕੀਤਾ ਵਾਅਦਾ ਕਿ ਕਿਸੇ ਵੀ ਮੁਸ਼ਕਲ ਨੂੰ ਦੂਰ ਕਰਵਾਉਣ ਲਈ ਚੰਡੀਗਡ਼੍ਹ ਦਾ ਚੱਕਰ ਨਾ ਮਾਰਨਾ ਪਵੇ। ਇਸ ਲਈ ਉਹ ਰੈਸਟ ਹਾਊਸ ਪੱਟੀ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ ਅਤੇ ਨਿਪਟਾਰਾ ਵੀ ਮੌਕੇ ’ਤੇ ਹੀ ਕਰਵਾਉਂਦੇ ਹਨ। ਉਨ੍ਹਾਂ ਨਾਲ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਹੁਤ ਜਲਦ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਮਿਹਨਤ ਸਦਕਾ ਹਲਕਾ ਪੱਟੀ ਵਿਕਾਸ ਪੱਖੋਂ ਬੁਲੰਦੀਆਂ ਛੂਹਦਾ ਨਜ਼ਰ ਆਏਗਾ। ਇਸ ਮੌਕੇ ਉਨ੍ਹਾਂ ਨਾਲ ਰਕੇਸ਼ ਕੁਮਾਰ ਕਮਲ, ਬਲਕਾਰ ਸਿੰਘ ਲੀਲ, ਨੀਲਮ ਕੁਮਾਰ, ਕਮਲ, ਹਰਜੀਤ ਸਿੰਘ ਮੰਗਾ, ਬਿੱਟੂ ਮਹਿਤਾ, ਕਰਨ ਬੇਦੀ, ਰਾਜਵਿੰਦਰ ਰਾਜੂ ਤੇ ਸੁਖਵਿੰਦਰ ਸਿੰਘ ਉਬੋਕੇ ਆਦਿ ਹਾਜ਼ਰ ਸਨ।

Related News