ਤੇਜ਼ ਰਫਤਾਰ ਕਾਰ ਨੇ ਬਜ਼ੁਰਗ ਔਰਤ ਨੂੰ ਦਰੜਿਆ, ਮੌਤ

12/07/2019 3:41:05 PM

ਤਰਨਤਾਰਨ (ਰਾਜੂ) : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਪਿੱਦੀ ਨਜ਼ਦੀਕ ਤੇਜ਼ ਰਫਤਾਰ ਕਾਰ ਚਾਲਕ ਵਲੋਂ ਟੱਕਰ ਮਾਰਣ ਕਾਰਣ ਇਕ ਬਜ਼ੁਰਗ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸੁਖਵਿੰਦਰ ਕੌਰ ਪੁੱਤਰੀ ਹਰੀ ਸਿੰਘ ਵਾਸੀ ਗਲੀ ਦੇਵੀਆ ਰਾਮ ਵਾਲੀ ਮੁਹੱਲਾ ਗੁਰੂ ਕਾ ਖੂਹ ਤਰਨਤਾਰਨ ਨੇ ਦੱਸਿਆ ਕਿ ਉਸ ਦੀ ਮਾਤਾ ਨਰਿੰਦਰ ਕੌਰ (60) ਬੀਤੇ ਦਿਨੀਂ ਆਟੋ ਰਿਕਸ਼ਾ 'ਤੇ ਸਵਾਰ ਹੋ ਕੇ ਡਿਪਟੀ ਕਮਿਸ਼ਨਰ ਦਫਤਰ ਨੂੰ ਜਾ ਰਹੀ ਸੀ। ਜਦ ਉਸ ਦੀ ਮਾਤਾ ਆਟੋ 'ਚੋਂ ਉਤਰ ਕੇ ਕਿਰਾਇਆ ਦੇ ਰਹੀ ਸੀ ਤਾਂ ਇਕ ਸਵਿਫਟ ਕਾਰ ਬੜੀ ਤੇਜ਼ ਰਫਤਾਰ ਨਾਲ ਆਈ ਅਤੇ ਉਸ ਦੀ ਮਾਤਾ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਕਾਰ ਚਾਲਕ ਫਰਾਰ ਹੋ ਗਿਆ। ਇਸ ਸਬੰਧੀ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਕੁਸਮਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸੰਗਰੂਰ ਖਿਲਾਫ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Baljeet Kaur

This news is Content Editor Baljeet Kaur