ਅਪਰਾਧੀਆਂ ਖ਼ਿਲਾਫ਼ ਪੰਜਾਬ ਪੁਲਸ ਦਾ 'ਮਾਸਟਰ ਪਲਾਨ',ਪਿੰਡ ਵਾਸੀ ਇੰਝ ਕਰਨਗੇ ਮਦਦ

09/30/2020 1:25:18 PM

ਤਰਨਤਾਰਨ (ਰਮਨ, ਰਾਜੂ, ਬਲਵਿੰਦਰ ਕੌਰ): ਭਾਰਤ-ਪਾਕਿਸਤਾਨ ਸਰੱਹਦ ਨਾਲ ਲੱਗਦੇ ਪਿੰਡਾਂ ਰਾਹੀ ਘੁਸਪੈਠ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਦੇ ਮਕਸਦ ਨਾਲ ਐੱਸ. ਐੱਸ. ਪੀ. ਵਲੋਂ 23 ਸੰਵੇਦਨਸ਼ੀਲ਼ ਪਿੰਡਾਂ 'ਚ ਰਾਤ ਨੂੰ ਪੁਲਸ ਤਾਲਮੇਲ ਨਾਲ ਠੀਕਰੀ ਪਹਿਰੇ ਲਗਾਉਣ ਦਾ ਮਾਸਟਰ ਪਲਾਨ ਤਿਆਰ ਕੀਤਾ ਹੈ। ਇਹ ਪਲਾਨ ਮਾੜੇ ਅਨਸਰਾਂ ਦੇ ਨਾਲ-ਨਾਲ ਸਰੱਹਦ ਨੇੜੇ ਹੋਣ ਵਾਲੀਆਂ ਗਤੀਵਿਧੀਆਂ ਦਾ ਧਿਆਨ ਰਖਦੇ ਹੋਏ ਸਾਰੀ ਸੂਚਨਾਂ ਸਬੰਧਤ ਥਾਣਾ ਮੁਖੀ ਨੂੰ ਦੇਣ 'ਚ ਮਦਦਗਾਰ ਸਾਬਤ ਹੋਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਤੇਜ਼ ਕਰਨ ਦੇ ਮਕਸਦ ਨਾਲ ਪ੍ਰੋਗਰੈਸਿਵ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਰ 15 ਦਿਨਾਂ ਬਾਅਦ ਸਬੰਧਤ ਪੁਲਸ ਅਧਿਕਾਰੀ ਅਤੇ ਕਰਮਚਾਰੀ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਪੁਲਸ ਹੈੱਡ ਕੁਆਟਰ ਸਾਹਮਣੇ ਪੇਸ਼ ਕਰੇਗਾ।

ਇਹ ਵੀ ਪੜ੍ਹੋ :  ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ

ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹੇ ਦੇ 16 ਪੁਲਸ ਥਾਣਿਆਂ ਅਧੀਨ ਆਉਂਦੇ 597 ਪਿੰਡਾਂ 'ਚ ਜਿਆਦਾ ਹੋਣ ਵਾਲੀਆਂ ਗਤੀ ਵਿਧੀਆਂ ਅਤੇ ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਲਈ ਵੀ. ਪੀ. ਓ. (ਵਿਲੇਜ ਪੁਲਸ ਅਫਸਰ) ਤਾਇਨਾਤ ਕੀਤੇ ਗਏ ਹਨ। ਜ਼ਿਲ੍ਹੇ ਦੇ 23 ਸੰਵੇਦਨਸ਼ੀਲ ਪਿੰਡਾਂ 'ਚ ਖਾਲੜਾ, ਡੱਲ, ਹਵੇਲੀਆਂ, ਨੌਸ਼ਹਿਰਾ, ਢਾਲਾ, ਖੇਮਕਰਨ, ਗੱਜਲ, ਸਰਾਏ ਅਮਾਨਤ ਖਾਂ, ਮਹਿੰਦੀਪੁਰ ਆਦਿ ਸ਼ਾਮਲ ਹਨ, ਵਿਖੇ ਸਰਹੱਦ ਰਾਹੀਂ ਕਈ ਵਾਰ ਸਮੱਗਲਰਾਂ ਨੇ ਆਪਣੇ ਮਕਸਦ 'ਚ ਕਾਮਯਾਬ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ 23 ਪਿੰਡਾਂ ਦੀਆਂ ਪੰਚਾਇਤਾਂ ਨਾਲ ਐੱਸ.ਪੀ (ਨਾਰਕੋਟਿਕ) ਅਮਨਦੀਪ ਸਿੰਘ ਬਰਾੜ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਯੋਧਿਆਂ ਨੂੰ ਕੀਤਾ ਗਿਆ ਸਨਮਾਨਿਤ

ਐੱਸ. ਪੀ. ਅਮਨਦੀਪ ਸਿੰਘ ਨੇ ਕਿਹਾ ਕਿ ਸਰਹੱਦੀ ਏਰੀਏ 'ਚ ਮਾੜੇ ਅਨਸਰ ਕਿਸੇ ਵੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ ਜਿਸ ਕਰਕੇ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਂਦੇ ਹੋਏ ਪਿੰਡਾਂ ਵਿਚ ਠੀਕਰੀ ਪਹਿਰਾ ਲਗਾਉਣ ਲਈ ਪਿੰਡਾਂ ਦੇ ਸਰਪੰਚਾਂ ਨੂੰ ਹਦਾਇਤ ਕੀਤੀ ਗਈ ਹੈ। ਜਿਸ 'ਚ ਪਿੰਡ ਦੇ ਸਰਪੰਚ ਆਪਣੇ-ਆਪਣੇ ਪਿੰਡ ਵਿਚ ਠੀਕਰੀ ਪਹਿਰੇ ਲਗਾ ਕੇ ਸਬੰਧਤ ਥਾਣੇ ਦੀ ਪੁਲਸ ਨਾਲ ਤਾਲਮੇਲ ਰੱਖਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਠੀਕਰੀ ਪਹਿਰਾ ਸਾਰੀ ਰਾਤ ਚੱਲੇਗਾ ਅਤੇ ਜੇਕਰ ਪਿੰਡ ਵਿਚ ਕੋਈ ਸ਼ੱਕੀ ਵਿਅਕਤੀ ਪਾਇਆ ਜਾਵੇਗਾ ਤਾਂ ਠੀਕਰੀ ਪਹਿਰੇ ਵਾਲੇ ਤੁਰੰਤ ਪੁਲਸ ਨਾਲ ਰਾਬਤਾ ਕਰਨਗੇ।

Baljeet Kaur

This news is Content Editor Baljeet Kaur