ਤਰਨਤਾਰਨ : ਪੁਲਸ ਨੇ ਘੇਰਿਆ ਸਿਨੇਮਾ, ਸ਼ੱਕੀ ਵਿਅਕਤੀਆਂ ਦੇ ਹੋਣ ਦਾ ਖਦਸ਼ਾ

10/04/2019 4:53:04 PM

ਤਰਨਤਾਰਨ (ਰਮਨ) : ਤਰਨਤਾਰਨ ਦੇ ਪ੍ਰਤਾਪ ਸਿਨੇਮਾ 'ਚ ਕੁਝ ਸ਼ੱਕੀ ਵਿਅਕਤੀਆਂ ਦੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਇਸ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਇਸ ਮੌਕੇ ਸਿਨੇਮਾ ਘਰ 'ਚ ਫਿਲਮ ਦੇਖਣ ਆਏ ਦਰਸ਼ਕਾਂ ਸਮੇਤ ਪੂਰੇ ਸਿਨੇਮਾ ਘਰ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਦੌਰਾਨ ਪੁਲਸ ਦੇ ਹੱਥ ਕੁਝ ਨਹੀਂ ਲੱਗ ਪਾਇਆ। ਫਿਲਹਾਲ ਪੁਲਸ ਅਧਿਕਾਰੀਆਂ ਵਲੋਂ ਸਿਨੇਮਾ ਘਰ ਨੂੰ ਘੇਰ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

Baljeet Kaur

This news is Content Editor Baljeet Kaur