ਤਰਨਤਾਰਨ ਨਗਰ ਕੀਰਤਨ ਧਮਾਕੇ ''ਚ ਜ਼ਖਮੀ ਹੋਏ ਇਕ ਹੋਰ ਨੌਜਵਾਨ ਦੀ ਮੌਤ

02/09/2020 5:10:15 PM

ਤਰਨਤਾਰਨ (ਰਮਨ) : ਤਰਨਤਾਰਨ ਨਗਰ ਕੀਰਤਨ ਧਮਾਕੇ ’ਚ ਜ਼ਖਮੀ ਇਕ ਹੋਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਹੋਏ ਧਾਮਕੇ ਦੌਰਾਨ ਗੁਰਕੀਰਤ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਪਹੁਵਿੰਡ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ। 

ਇਥੇ ਦੱਸ ਦੇਈਏ ਕਿ ਇਸ ਹਾਦਸੇ ਦੌਰਾਨ ਮੌਕੇ ’ਤੇ ਹੀ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਜਦਕਿ 11 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਅੱਜ ਇਕ ਹੋਰ ਨੌਜਵਾਨ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 3 ਹੋ ਚੁੱਕੀ ਹੈ। ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਮਾਕੇ ਵਿਚ ਮਾਰੇ ਗਏ ਗੁਰਪ੍ਰੀਤ ਸਿੰਘ (11) ਅਤੇ ਮਨਦੀਪ ਸਿੰਘ (14) ਦਾ ਅੰਤਿਮ ਸੰਸਕਾਰ ਪਿੰਡ ਪਹੁਵਿੰਡ ਵਿਖੇ ਅਤਿ ਗਮਗੀਨ ਮਾਹੌਲ ‘ਚ ਕਰ ਦਿੱਤਾ ਗਿਆ।

Baljeet Kaur

This news is Content Editor Baljeet Kaur