ਆਲੀਸ਼ਾਨ ਕੋਠੀ ''ਚ ਰਹਿਣ ਦੀ ਤਿਆਰੀ ਕਰ ਰਿਹਾ ਹੈ ''ਮੁੱਖ ਮੰਤਰੀ'' ਦਾ ਪਰਿਵਾਰ

07/25/2019 4:09:27 PM

ਤਰਨਤਾਰਨ : ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਧਰਮਪ੍ਰੀਤ ਮੁੱਖ ਮੰਤਰੀ ਦੇ ਨਾਂ ਨਾਲ ਜ਼ਿਆਦਾ ਮਸ਼ਹੂਰ ਹੈ। ਡੈਵਿਲ ਨਾਂ ਦੇ ਗੀਤ ਦੇ ਹਿੱਟ ਹੋ ਜਾਣ ਤੋਂ ਬਾਅਦ ਧਰਮਪ੍ਰੀਤ ਆਪਣਾ ਘਰ ਬਣਨਾ ਰਿਹਾ ਹੈ। ਤਰਨਤਾਰਨ ਦੇ ਪਿੰਡ ਦੀਨੇਵਾਲ 'ਚ ਮੁੱਖ ਮੰਤਰੀ ਦੀ ਕੋਠੀ ਤਿਆਰ ਹੋ ਰਹੀ ਹੈ ਤੇ ਮੁੱਖ ਮੰਤਰੀ ਦਾ ਪਰਿਵਾਰ ਹੁਣ ਆਲੀਸ਼ਾਨ ਕੋਠੀ 'ਚ ਰਹਿਣ ਦੀ ਤਿਆਰੀ ਕਰ ਰਿਹਾ ਹੈ। ਕੋਠੀ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਦੱਸਿਆ ਜਾ ਰਿਹਾ ਕਿ ਇਸ ਕੋਠੀ ਤਿਆਰ ਕਰਨ 'ਚ ਕਰੀਬ 10 ਲੱਖ ਤੱਕ ਦਾ ਖਰਚਾ ਆਇਆ ਹੈ ਤੇ ਇਕ ਮਹੀਨੇ 'ਚ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗੀ।   

ਦੱਸ ਦੇਈਏ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਧਰਪ੍ਰੀਤ ਤਰਨਤਾਰਨ ਦੇ ਪਿੰਡ ਦੀਨੇਵਾਲ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਉਸ ਦੇ ਇਕ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਗੀਤਾਂ ਨੂੰ ਲੈ ਕੇ ਕੁਝ ਲੋਕਾਂ ਵਲੋਂ ਉਸ ਦੇ ਕਕਾਰ ਉਤਰਵਾ ਦਿੱਤੇ ਗਏ ਸੀ, ਜਿਸ ਤੋਂ ਬਾਅਦ ਤਰਨਾ ਦਲ ਜਥੇਬੰਦੀ ਉਸ ਨੂੰ ਦੁਬਾਰਾ ਕਕਾਰ ਧਾਰਨ ਕਰਵਾਉਣ ਲਈ ਪਿੰਡ ਪਹੁੰਚੀ ਸੀ ਪਰ ਧਰਮਪ੍ਰੀਤ ਦੇ ਪਿਤਾ ਨੇ ਉਸ ਦੇ ਕਕਾਰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਧਰਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਸ ਦੇ ਬੇਟੇ ਨੇ ਹੁਣ ਗੀਤ ਗਾਉਣੇ ਹਨ ਤੇ ਉਹ ਨਹੀਂ ਚਾਹੁੰਦਾ ਕਿ ਉਸ ਦੇ ਗਾਣਿਆਂ ਕਰਕੇ ਫਿਰ ਕੋਈ ਵਿਵਾਦ ਖੜ੍ਹਾ ਹੋਵੇ। ਇਸ ਲਈ ਉਹ ਆਪਣੇ ਪੁੱਤ ਨੂੰ ਦੁਬਾਰਾ ਕਕਾਰ ਨਹੀਂ ਪਹਿਨਾਉਣਗੇ।

Baljeet Kaur

This news is Content Editor Baljeet Kaur