ਜਾਅਲੀ ਬਿਲਟੀਆਂ ਲਗਾ ਕੇ ਝੋਨਾ ਵੇਚਣ ਆਏ 2 ਗ੍ਰਿਫ਼ਤਾਰ

10/21/2020 10:30:31 AM

ਤਰਨਤਾਰਨ (ਰਾਜੂ, ਬਲਵਿੰਦਰ ਕੌਰ) : ਥਾਣਾ ਹਰੀਕੇ ਪੁਲਸ ਨੇ ਦੂਸਰੇ ਰਾਜਾਂ ਤੋਂ ਝੋਨਾ ਲਿਆ ਕੇ ਜਾਅਲੀ ਬਿਲਟੀਆਂ ਲਗਾ ਕੇ ਵੱਖ-ਵੱਖ ਮੰਡੀਆਂ 'ਚ ਵੇਚਣ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਯੂ. ਪੀ., ਬਿਹਾਰ ਆਦਿ ਵੱਖ-ਵੱਖ ਸੂਬਿਆਂ ਤੋਂ ਝੋਨਾ ਟਰੱਕਾਂ 'ਚ ਲੱਦ ਕੇ ਜਾਅਲੀ ਬਿਲਟੀਆਂ ਲਗਾ ਕੇ ਵੱਖ-ਵੱਖ ਮੰਡੀਆਂ 'ਚ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਇਸ ਇਲਾਕੇ 'ਚ ਆ ਰਹੇ ਹਨ। 

ਇਹ ਵੀ ਪੜ੍ਹੋ: ਗੁਰਦੁਆਰੇ ਤੇ ਮੰਦਰਾਂ ਨੂੰ ਲੈ ਕੇ ਦਾਵਤ-ਏ-ਇਸਲਾਮੀ ਅੱਤਵਾਦੀ ਸੰਗਠਨ ਨੇ ਦਿੱਤੀ ਧਮਕੀ

ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਚੌਂਕ ਹਰੀਕੇ 'ਚ ਨਾਕਾਬੰਦੀ ਦੌਰਾਨ 2 ਟਰੱਕ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਿੰਨ੍ਹਾਂ ਦੀ ਪਛਾਣ ਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੜਸ਼ੰਕਰ ਅਤੇ ਦੇਸ ਰਾਜ ਪੁੱਤਰ ਜੁਲਫ਼ੀ ਰਾਮ ਵਾਸੀ ਮੁਖੋ ਮਾਜਰਾ ਵਜੋਂ ਹੋਈ। ਜਿੰਨ੍ਹਾਂ ਵਲੋਂ ਝੋਨੇ ਦੀਆਂ ਲਗਾਈਆਂ ਬਿਲਟੀਆਂ ਜਾਅਲੀ ਪਾਈਆਂ ਗਈਆਂ। ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 127 ਧਾਰਾ 420 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਟਰੱਕ ਦੀ ਟੱਕਰ ਨਾਲ 5 ਵਾਰ ਪਲਟਿਆ ਜੁਗਾੜੂ ਵਾਹਨ, ਇਕ ਹੀ ਪਰਿਵਾਰ ਦੇ 3 ਜੀਆਂ ਸਮੇਤ 6 ਦੀ ਦਰਦਨਾਕ ਮੌਤ


Baljeet Kaur

Content Editor

Related News