ਪੰਜਾਬ ਚੇਅ. ਹਰਭਾਗ ਕੱਲਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ

Thursday, Feb 15, 2018 - 03:50 PM (IST)

ਤਰਨਤਾਰਨ (ਪ੍ਰਭ ਖਹਿਰਾ) - ਦਲਿਤ ਸਮਾਜ ਦੀਆਂ ਹੱਕਾਂ ਖਾਤਿਰ ਵਿਚਰ ਰਹੀ ਪ੍ਰਸਿੱਧ ਸੰਸਥਾ ਆਲ ਇੰਡੀਆ ਐਸੀ. ਫੈਡਰੇਸ਼ਨ ਦੇ ਸਰਪ੍ਰਸਤ ਜਗਦੀਸ਼ ਕੁਮਾਰ ਜੱਗ ਦੇ ਨਿਰਦੇਸ਼ਾਂ ਤਹਿਤ ਫੈਡਰੇਸ਼ਨ ਦੇ ਦਾਇਰੇ ਨੂੰ ਹੋਰ ਵਿਸ਼ਾਲ ਬਣਾਉਣ ਲਈ ਜਿਲੇ ਦੇ ਪਿੰਡ ਕੱਲਾ ਵਿਖੇ ਹੋਏ ਇਕ ਸਾਦੇ ਸਮਾਗਮ ਦੌਰਾਨ ਬਲਜੀਤ ਸਿੰਘ ਕੱਲਾ ਨੂੰ ਬਲਾਕ ਖਡੂਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅੰਗਰੇਜ ਸਿੰਘ ਨੂੰ ਤਹਿ. ਪ੍ਰਧਾ, ਗੁਲਜਾਰ ਸਿੰਘ ਅਤੇ ਪਾਲ ਨੂੰ ਸਿੰਘ ਸੀ. ਮੀਤ ਪ੍ਰਧਾਨ ਤਹਿਸੀਲ, ਹਰਦੀਪ ਸਿੰਘ ਨੂੰ ਸੀ. ਮੀਤ ਪ੍ਰਧਾਨ ਬਲਾਕ ਖਡੂਰ ਸਾਹਿਬ, ਮੈਂਬਰ ਸੁਰਜੀਤ ਸਿੰਘ ਕੱਲਾ ਨੂੰ ਖਡੂਰ ਸਾਹਿਬ ਸਰਕਲ ਦਾ ਪ੍ਰਧਾਨ, ਭਾਗ ਸਿੰਘ ਨੂੰ ਪਿੰਡ ਕੱਲਾ ਦੀ ਕਮੇਟੀ ਦਾ ਪ੍ਰਧਾਨ ਜਦਕਿ ਸੁਖਚੈਨ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਦਾਰਾ ਸਿੰਘ, ਸਤਿਨਾਮ ਸਿੰਘ, ਜੈਮਲ ਸਿੰਘ, ਕਰਤਾਰ ਸਿੰਘ ਆਦਿ ਨੂੰ ਤਹਿਸੀਲ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਆਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਚੇਅ. ਹਰਭਾਗ ਸਿੰਘ ਕੱਲਾ ਨੇ ਦੱਸਿਆ ਕਿ ਉਪਰੋਕਤ ਨਿਯੁਕਤੀਆਂ ਪਿੰਡ ਕੱਲਾ ਦੀ ਪੰਚਾਇਤ ਦੇ ਸਹਿਯੋਗ ਨਾਲ ਕੀਤਆਂ ਗਈਆਂ ਹਨ। ਇਸ ਲੜੀ ਨੂੰ ਅੱਗੇ ਵਧਾਉਦੇ ਹੋਏ ਆਉਂਦੇ ਦਿਨਾਂ 'ਚ ਜਲਦ ਹੀ ਮਿਹਨਤ ਵਰਕਰਾਂ ਨੂੰ ਵੱਖ-ਵੱਖ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਫੈਡਰੇਸ਼ਨ ਦੇ ਮਾਝਾ ਜੋਨ ਚੇਅ. ਸਕੱਤਰ ਚਰਨ ਧੂੜ ਸਿੰਘ, ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਗੋਇੰਦਵਾਲ, ਸਰਪੰਚ ਅੰਗਰੇਜ਼ ਸਿੰਘ ਕੱਲਾ, ਦਵਿੰਦਰ ਸਿੰਘ ਛਾਪੜੀ ਸਾਹਿਬ, ਸੰਮਤੀ ਮੈਂਬਰ ਸਤਿਨਾਮ ਸਿੰਘ, ਜਥੇ. ਹਰਭੇਜ ਸਿੰਘ, ਭਗਵੰਤ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਹਰਦੀਪ ਸਿੰਘ, ਪੰਚ ਕੇਵਲ ਸਿੰਘ, ਪੰਚ ਮੋਹਣ ਸਿੰਘ, ਪ੍ਰਧਾਨ ਸਰਵਣ ਸਿੰਘ, ਅਵਤਾਰ ਸਿੰਘ ਪੱਪੂ, ਕਾਲਾ ਸਿੰਘ, ਜਸਬੀਰ ਸਿੰਘ ਰਿੰਕੂ, ਮਲਕੀਤ ਸਿੰਘ, ਫੌਜੀ ਸਵਿੰਦਰ ਸਿੰਘ, ਸੰਦੀਪ ਸਿੰਘ, ਹਰਜਿੰਦਰ ਸਿੰਘ, ਸਰਬਜੀਤ ਸਿੰਘ ਆਦਿ ਮੋਹਤਬਰ ਵੀ ਹਾਜ਼ਰ ਸਨ।


Related News