ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਰਵਾਈਆਂ ਗਈਆਂ ਖੇਡਾਂ

09/22/2017 5:44:35 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਜ਼ਿਲਾ ਤਰਨਤਾਰਨ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦੀਆਂ ਗਿਆਰਵੀਆਂ ਦੋ ਰੋਜ਼ਾ ਖੇਡਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੱਜ ਪੂਰੇ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਮਲਟੀਪਰਪਜ਼ ਸਕੂਲ ਖੇਡਾਂ 'ਚ ਫੁੱਟਬਾਲ, ਖੋ-ਖੋ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਖੇਡਾਂ ਦਾ ਉਦਘਾਟਨ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਗੰਡੀਵਿੰਡ ਮੈਡਮ ਅਨੂਰੂਪ ਬੇਦੀ, ਪ੍ਰਿੰਸੀਪਲ ਜਗਰੂਪ ਕੌਰ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਵਲੋਂ ਕੀਤਾ ਗਿਆ। ਖੇਡ ਮੁਕਾਬਲਿਆਂ 'ਚ ਗੰਡੀਵਿੰਡ ਬਲਾਕ ਦੀਆਂ ਲੜਕੀਆਂ ਨੇ ਤਰਨਤਾਰਨ ਬਲਾਕ ਦੋ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਲੜਕਿਆਂ ਦੀ ਨੈਸ਼ਨਲ ਸਟਾਈਲ ਕਬੱਡੀ 'ਚ ਤਰਨਤਾਰਨ ਬਲਾਕ ਦੋ ਨੇ ਤਰਨਤਾਰਨ ਬਲਾਕ ਇਕ ਨੂੰ ਹਰਾ ਕੇ ਮੈਚ ਆਪਣੇ ਨਾਂਅ ਕੀਤਾ। ਇਸੇ ਤਰ•ਾਂ ਕਬੱਡੀ ਸਰਕਲ ਸਟਾਈਲ ਵਿੱਚ ਬਲਾਕ ਪੱਟੀ ਨੂੰ ਹਰਾ ਕੇ ਖਡੂਰ ਸਾਹਿਬ ਨੇ ਮੈਚ ਤੇ ਜਿੱਤ ਲਿਆ। ਇਨ੍ਹਾਂ 11ਵੀਆਂ ਦੋ ਰੋਜ਼ਾ ਖੇਡਾਂ 'ਚ ਸਾਰੇ ਬੱਚਿਆਂ ਲਈ ਠਹਿਰਾਓ ਅਤੇ ਲੰਗਰ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਬੀੜ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਦੀ ਅਗਵਾਈ 'ਚ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਸਾਰੇ ਜੇਤੂ ਬੱਚਿਆਂ ਨੂੰ ਜ਼ਿਲਾ ਸਿੱਖਿਆ ਅਫਸਰ ਬਲਬੀਰ ਸਿੰਘ ਮੈਣੀ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਗੰਡੀਵਿੰਡ ਮੈਡਮ ਅਨੁਰੂਪ ਬੇਦੀ ਵਲੋਂ ਸੀਲਡਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਤੋਂ ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ ਸ਼ੁਕਰਚੱਕ ਦੇ ਛੋਟੇ-ਛੋਟੇ ਬੱਚਿਆਂ ਵਲੋਂ ਸਕੂਲ ਦੇ ਮੁੱਖ ਅਧਿਆਪਕ ਨਰਿੰਦਰ ਨੂਰ ਵਲੋਂ ਤਿਆਰ ਕਰਵਾਈ ਗਈ ਕੋਰੀਓਗ੍ਰਾਫੀ ਭੰਗੜੇ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਭਰਪੂਰ ਮਨੌਰੰਜਨ ਕੀਤਾ। ਅਧਿਆਪਕਾਂ ਵਲੋਂ ਬੱਚਿਆਂ ਦੀ ਹੌਸਲਾ ਅਵਜਾਈ ਲਈ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਬਲਬੀਰ ਸਿੰਘ ਮੈਣੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਇਹ ਨੰਨੇ-ਮੁੰਨੇ ਬੱਚੇ ਛੋਟੀ ਉਮਰ 'ਚ ਹੀ ਹੋਣਹਾਰ ਅਧਿਆਪਕਾਂ ਦੀ ਬਦੌਲਤ ਖੇਡਾਂ ਵੱਲ ਵੱਧ ਚੜ•ਕੇ ਰੁਚੀ ਦਿਖਾ ਰਹੇ ਹਨ 'ਤੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਦਿਆਂ ਖੇਡਾਂ 'ਚ ਹੋਰ ਵੀ ਰੁਚੀ ਬਣਾ ਕੇ ਆਪਣੇ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਖੇਡਾਂ 'ਚ ਰੁਚੀ ਰੱਖਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲਾ ਖੇਡ ਕਮੇਟੀ ਵਲੋਂ ਸਮਾਜ ਸੇਵਕ ਮਾਸਟਰ ਗੁਰਬੀਰ ਸਿੰਘ ਐਮਾਂ ਨੂੰ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵਧੀਆ ਪ੍ਰਬੰਧ ਕਰਨ ਤੇ ਧੰਨਵਾਦ ਕੀਤਾ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗੰ੍ਰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਬਲਾਕ ਸਿੱਖਿਆ ਅਫਸਰ ਗੰਡੀਵਿੰਡ ਮੈਡਮ ਅਨੁਰੂਪ ਬੇਦੀ ਵਲੋਂ ਆਏ ਹੋਏ ਅਧਿਆਪਕਾਂ, ਬੱਚਿਆਂ ਤੇ  ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਦਾ ਧੰਨਵਾਦ ਕੀਤਾ ਗਿਆ। ਖੇਡ ਸਮਾਗਮ ਵਿੱਚ ਜ਼ਿਲਾ ਖੇਡ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ, ਦਵਿੰਦਰ ਸਿੰਘ ਖਹਿਰਾ, ਨਰਿੰਦਰ ਨੂਰ, ਅਮਰਾਜ ਸਿੰਘ, ਜਗਜੀਤ ਸਿੰਘ ਸੋਹਲ, ਰਵੀ ਕੁਮਾਰ, ਸੁਖਵਿੰਦਰ ਧਾਮੀ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਕਸੇਲ, ਮੈਡਮ ਗੀਤਾ, ਅਮਨਪ੍ਰੀਤ ਕੌਰ, ਰਿਤੂ ਬਾਲਾ, ਮਨਦੀਪ ਕੌਰ, ਗੁਰਵੇਲ ਸਿੰਘ, ਗੁਰਪ੍ਰੀਤ ਸਿੰਘ ਢੰਡ, ਦਲਜੀਤ ਸਿੰਘ, ਅਮਰਜੀਤ ਸਿੰਘ ਬੁੱਘਾ, ਗੁਰਲਾਲ ਸਿੰਘ, ਪ੍ਰਭਦੀਪ ਸਿੰਘ, ਸਰਬਰਿੰਦਰ ਸਿੰਘ ਸਟੇਟ ਐਵਾਰਡੀ, ਜਰਨੈਲ ਸਿੰਘ ਜਗਰੂਪ ਸਿੰਘ, ਅਮਨਜੀਤ ਸਿੰਘ ਆਦਿ ਹਾਜ਼ਰ ਸਨ ।