ਲਿਮਕਾ ਬੁੱਕ 'ਚ ਨਾਂ ਦਰਜ ਕਰਾਉਣ ਵਾਲਾ ਨੌਜਵਾਨ ਹੁਣ ਬਣਾ ਰਿਹੈ ਸ੍ਰੀ ਹਰਿਮੰਦਰ ਸਾਹਿਬ ਦਾ ਵਿਲੱਖਣ ਮਾਡਲ

01/23/2020 2:36:02 PM

ਤਲਵੰਡੀ ਸਾਬੋ (ਮਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦਾ ਆਕਾਸ਼ ਨਾਂ ਦਾ ਨੌਜਵਾਨ ਵੱਖਰੇ ਸ਼ੌਂਕ ਰੱਖਦਾ ਹੈ ਅਤੇ ਉਸ ਨੇ ਪੁਰਾਤਣ ਵਿਰਸੇ ਨੂੰ ਸੰਭਾਲਣ ਲਈ ਛੋਟੇ-ਛੋਟੇ ਮਾਡਲ ਤਿਆਰ ਕੀਤੇ ਹਨ। ਇਸ ਦੇ ਨਾਲ ਹੀ ਪੈੱਨਸਲ ਦੇ ਸਿੱਕੇ 'ਤੇ ਵੀ ਉਸ ਨੇ ਕਈ ਤਰ੍ਹਾਂ ਦੇ ਮਾਡਲ ਬਣਾਏ ਹਨ, ਜਿਸ ਲਈ ਆਕਾਸ਼ ਦਾ ਨਾਂ ਲਿਮਕਾ ਬੁੱਕ ਆਫ ਰਿਕਾਡਸ ਅਤੇ ਇੰਡੀਆ ਬੁੱਕ ਆਫ ਰਿਕਾਡਸ ਵਿਚ ਦਰਜ ਹੋ ਚੁੱਕਾ ਹੈ। ਹੁਣ ਆਕਾਸ਼ ਆਪਣਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਕਰਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰ ਰਿਹਾ ਹੈ।

ਮਿਸਤਰੀ ਪਰਿਵਾਰ ਨਾਲ ਸਬੰਧਤ ਆਕਾਸ਼ ਮਲਕਾਣਾ ਨੂੰ ਬਚਪਣ ਤੋਂ ਹੀ ਮਾਡਲ ਤਿਆਰ ਕਰਨ ਦਾ ਸ਼ੌਂਕ ਸੀ। ਘਰ ਵਿਚ ਲੱਕੜ ਦਾ ਕੰਮ ਹੋਣ ਕਰਕੇ ਉਹ ਕੁੱਝ ਨਾ ਕੁੱਝ ਤਿਆਰ ਕਰਦਾ ਰਹਿੰਦਾ ਸੀ ਤੇ ਉਸ ਦਾ ਸ਼ੌਕ ਹੁਣ ਜਨੂੰਨ ਵਿਚ ਬਦਲ ਗਿਆ ਹੈ। ਆਕਾਸ਼ ਨੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਅਤੇ ਅਗਲੀ ਪੀੜ੍ਹੀ ਨੂੰ ਸੱਭਿਆਚਾਰ ਪ੍ਰਤੀ ਜਾਣੂ ਕਰਾਉਣ ਲਈ ਚਾਟੀ-ਮਧਾਣੀ, ਦੋ ਮੰਜੇ ਜੋੜ ਕੇ ਸਪੀਕਰ, ਗੱਡਾ ,ਚਰਖਾ, ਫੱਟੀ, ਪੱਖੀ ਤੇ ਹੋਰ ਸਮਾਨ ਨੂੰ ਆਪਣੀ ਕਲਾ ਨਾਲ ਤਿਆਰ ਕੀਤਾ ਹੈ।

ਇਸ ਤੋਂ ਇਲਾਵਾ ਆਕਾਸ਼ ਮਲਕਾਣਾ ਨੇ ਪੈੱਨਸਲ ਦੇ ਸਿੱਕੇ 'ਤੇ ਵੀ ਮਾਡਲ ਤਿਆਰ ਕੀਤੇ ਹਨ ਅਤੇ ਸਿੱਕੇ 'ਤੇ ਤਿਆਰ ਕੀਤੀ ਰੇਲ ਗੱਡੀ ਲਈ ਉਸ ਦਾ ਨਾਮ ਲਿਮਕਾ ਬੁੱਕ ਆਫ ਰਿਕਾਡਸ ਵਿਚ ਦਰਜ ਹੋ ਚੁੱਕਾ ਹੈ। ਆਕਾਸ਼ ਇੰਡੀਆ ਬੁੱਕ ਆਫ ਰਿਕਾਡਸ ਵਿਚ ਵੀ ਆਪਣੀ ਕਲਾ ਨਾਲ ਨਾਮ ਦਰਜ ਕਰਵਾ ਚੁੱਕਾ ਹੈ। ਹੁਣ ਆਕਾਸ਼ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲ ਪੁਰਾਣਾ ਮਾਡਲ ਤਿਆਰ ਕਰ ਰਿਹਾ ਹੈ।

ਆਕਾਸ਼ ਨੇ ਬਹੁਤ ਸਾਰੇ ਲੇਖਕਾਂ ਨੂੰ ਕਿਤਾਬਾਂ ਦੇ ਮਾਡਲ ਵੀ ਤਿਆਰ ਕਰਕੇ ਦਿੱਤੇ ਹਨ। ਆਕਾਸ਼ ਖੇਡਾਂ ਵਿਚ ਵੀ ਰੁੱਚੀ ਰੱਖਦਾ ਹੈ ਅਤੇ ਮੋਬਾਇਲ ਫੌਨ ਦੀ ਵਰਤੋਂ ਵੀ  ਨਹੀਂ ਕਰਦਾ। ਆਕਾਸ਼ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਤੇ ਪਸਾਰ ਕਰਨ ਲਈ ਕੁੱਝ ਕਰਨ ਦੀ ਇੱਛਾ ਰੱਖਦਾ ਹੈ। ਜਿਸ ਵਿਚ ਉਸ ਨੂੰ ਪਰਿਵਾਰ ਦਾ ਪੂਰਾ ਸਾਥ ਮਿਲ ਰਿਹਾ ਹੈ। ਉਸ ਦੇ ਮਾਤਾ-ਪਿਤਾ ਉਸ ਦੇ ਕੰਮ ਤੋਂ ਬਹੁਤ ਖੁਸ਼ ਹਨ।

cherry

This news is Content Editor cherry