ਨੌਜਵਾਨਾਂ ਲਈ ਮਿਸਾਲ ਹੈ ਤਲਵੰਡੀ ਸਾਬੋ ਦਾ ਇਹ ਬਜ਼ੁਰਗ, ਅੱਜ ਤੱਕ ਨਹੀਂ ਕੀਤਾ ਬੱਸ ਦਾ ਸਫਰ

02/16/2020 3:53:50 PM

ਤਲਵੰਡੀ ਸਾਬੋ (ਮਨੀਸ਼) : ਅੱਜ ਦੇ ਤਕਨੀਕੀ ਯੁੱਗ 'ਚ ਜਿਥੇ ਹਰ ਕੰਮ ਕਿਸੇ ਰਿਮੋਟ ਜਾਂ ਬਿਨਾਂ ਮਿਹਨਤ ਮੁਸ਼ੱਕਤ ਦੇ ਕੀਤਾ ਜਾ ਸਕਦਾ ਹੈ। ਉਥੇ ਹੀ ਦੁਨੀਆ ਭਰ ਦੇ ਨੌਜਵਾਨਾਂ ਲਈ ਮਿਸਾਲ ਦਾ ਕੰਮ ਕਰ ਰਿਹਾ ਹੈ ਤਲਵੰਡੀ ਸਾਬੋ ਦੇ ਪਿੰਡ ਨੱਤ ਦਾ ਬਜ਼ੁਰਗ ਲੀਲੂ ਸਿੰਘ। ਤੁਹਾਨੂੰ ਜਾਣ ਕੇ ਬੇਹੱਦ ਹੈਰਾਨੀ ਹੋਵੇਗੀ ਇਸ 72 ਸਾਲਾ ਬਜ਼ੁਰਗ ਨੇ ਅੱਜ ਤੱਕ ਕਦੇ ਬੱਸ ਤੱਕ ਵਿਚ ਸਫਰ ਨਹੀਂ ਕੀਤਾ ਹੈ। 72 ਸਾਲ ਉਮਰ ਹੰਡਾਅ ਚੁੱਕਾ ਇਹ ਬਜ਼ੁਰਗ ਪਿੰਡ ਦਾ ਚੋਕੀਦਾਰ ਵੀ ਹੈ। ਲੀਲੂ ਸਿੰਘ ਹਰ ਰੋਜ਼ ਸਵੇਰੇ ਸਿਰ 'ਤੇ ਪੱਗ, ਪੈਰੀ ਨੋਕ ਵਾਲੀ ਜੁੱਤੀ, ਕੁੜਤਾ-ਚਾਦਰਾ ਪਹਿਣ ਕੇ ਆਪਣੀ ਟੋਹਰ ਕੱਢਦਾ ਹੈ ਤੇ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਕੰਮਕਾਜ ਕਰਦਾ ਹੈ। ਲੀਲੂ ਸਿੰਘ ਭਾਵੇਂ 100 ਜਾਂ 150 ਕਿਲੋਮੀਟਰ ਦਾ ਸਫਰ ਹੋਵੇ ਹਮੇਸ਼ਾ ਸਾਈਕਲ 'ਤੇ ਹੀ ਤੈਅ ਕਰਦਾ ਹੈ। ਇਸ ਦੌਰਾਨ ਇਕ ਪੁਰਾਣਾ ਰੇਡੀਓ ਉਸ ਦੇ ਸਫਰ ਦਾ ਸਾਥੀ ਬਣਦਾ ਹੈ। ਖੁਦ ਨੂੰ ਸਜਾਉਣ ਦੇ ਨਾਲ-ਨਾਲ ਲੀਲੂ ਸਿੰਘ ਸਾਈਕਲ ਨੂੰ ਵੀ ਸਜਾ ਕੇ ਰੱਖਦਾ ਹੈ, ਜਿਸ 'ਤੇ ਉਸ ਨੇ ਪ੍ਰਸ਼ਾਸਨ ਵੱਲੋਂ ਮਿਲੇ ਮਾਨ-ਸਨਮਾਨ ਦੀਆਂ ਫੋਟੋਆਂ ਲਗਾਈਆਂ ਹੋਈਆਂ ਹਨ।

ਉਧਰ ਦੂਜੇ ਪਾਸੇ ਪਿੰਡ ਵਾਸੀ ਵੀ ਲੀਲੂ ਸਿੰਘ 'ਤੇ ਮਾਨ ਮਹਿਸੂਸ ਕਰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੀਲੂ ਸਿੰਘ ਨੂੰ ਮਿਲਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਹਨ ਤੇ ਉਹ ਪਿੰਡ ਦੇ ਕੰਮਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਕਰਦਾ ਹੈ।

cherry

This news is Content Editor cherry