ਤਲਵੰਡੀ ਸਾਬੋ ਦਾ ਇਹ ਕਿਸਾਨ ਆਰਗੈਨਿਕ ਖੇਤੀ ਕਰ ਜਿੱਤ ਚੁੱਕੈ ਕਈ ਐਵਾਰਡ

01/17/2020 4:47:26 PM

ਤਲਵੰਡੀ ਸਾਬੋ (ਮਨੀਸ਼) : ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ ਦਾ ਕਿਸਾਨ ਰਜਿੰਦਰ ਸਿੰਘ ਭੋਲਾ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੈ। ਕਿਸਾਨ ਰਜਿੰਦਰ ਸਿੰਘ ਭੋਲਾ ਆਰਗੈਨਿਕ ਖੇਤੀ ਵਿਚ ਇਕ ਚੰਗਾ ਨਾਮਣਾ ਖੱਟ ਚੁੱਕਾ ਹੈ, ਜਿਸ ਲਈ ਉਸ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।

ਕਿਸਾਨ ਰਜਿੰਦਰ ਸਿੰਘ ਭੋਲਾ ਕਾਫੀ ਲੰਬੇ ਸਮੇਂ ਤੋਂ ਸਫਲਤਾ ਪੂਰਵਕ ਆਰਗੈਨਿਕ ਖੇਤੀ ਕਰ ਰਿਹਾ ਹੈ ਅਤੇ ਇਸ ਵਾਰ ਉਸ ਨੇ ਬੈਡ ਪਲਾਂਟਰ ਰਾਹੀਂ ਕਣਕ ਦੀ ਬਿਜਾਈ ਕੀਤੀ ਹੈ। ਇਸ ਨਾਲ ਜਿੱਥੇ ਲੇਬਰ ਦੀ ਬਚਤ ਹੋਈ, ਉਥੇ ਹੀ ਝਾੜ ਵੀ ਚੰਗਾ ਹੋਣ ਦੀ ਉਮੀਦ ਹੈ।

ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 2001 ਤੋਂ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਇਕ ਸਫਲ ਕਿਸਾਨ ਬਣ ਚੁੱਕਾ ਹੈ। ਉਨ੍ਹਾਂ ਦੀ ਕਣਕ ਦੀ ਇਕ ਸਾਲ ਪਹਿਲਾਂ ਹੀ ਬੁਕਿੰਗ ਹੋ ਜਾਂਦੀ ਹੈ ਤੇ ਦੂਜੀ ਕਣਕ ਦੇ ਮੁਕਾਬਲੇ ਮਹਿੰਗੀ ਵਿਕਦੀ ਹੈ। ਆਰਗੈਨਿਕ ਖੇਤੀ ਤੋਂ ਪਹਿਲਾਂ ਫੁੱਲਾਂ ਦੀ ਖੇਤੀ 'ਚ ਵੀ ਇਹ ਕਿਸਾਨ ਚੰਗਾ ਨਾਮਣਾ ਖੱਟ ਚੁੱਕਿਆ ਹੈ।

cherry

This news is Content Editor cherry