ਰਵਾਇਤੀ ਫਸਲਾਂ ਛੱਡ ਤਲਵੰਡੀ ਸਾਬੋ ’ਚ ਕਿਸਾਨਾਂ ਨੇ ਲਾਏ ਅਮਰੂਦਾਂ ਦੇ ਬਾਗ (ਵੀਡੀਓ)

09/02/2019 11:12:40 AM

ਤਲਵੰਡੀ ਸਾਬੋ (ਮਨੀਸ਼) : ਤਲਵੰਡੀ ਸਾਬੋ ਇਲਾਕੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਬਾਗਬਾਨੀ ਵਿਚ ਉਤਸ਼ਾਹਿਤ ਹਨ। ਤਲਵੰਡੀ ਸਾਬੋ ਇਲਾਕੇ ਵਿਚ ਇਸ ਵਾਰ ਅਮਰੂਦਾਂ ਦੀ ਫਸਲ ਭਰਪੂਰ ਹੋਣ ਕਰਕੇ ਕਿਸਾਨਾਂ ਅਤੇ ਠੇਕੇਦਾਰਾਂ ਨੂੰ ਚੰਗਾਂ ਮੁਨਾਫ਼ਾ ਹੋਣ ਦੀ ਉਮੀਦ ਹੈ। ਕਿਸਾਨ ਭਰਾਵਾਂ ਦਾ ਕਹਿਣਾ ਕਿ ਉਨ੍ਹਾਂ ਰਿਵਾਇਤੀ ਫਸਲ ਦੇ ਚੱਕਰ ਵਿਚੋਂ ਬਾਹਰ ਨਿਕਲ ਫਲਾਂ ਦੇ ਬਾਗ ਸ਼ੁਰੂ ਕੀਤੇ, ਜਿਸ ਨਾਲ ਉਨ੍ਹਾਂ ਨੂੰ ਮੁਨਾਫ਼ਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੀ ਮਦਦ ਕਰੇ ਤਾਂ ਇਸ ਨਾਲ ਕਿਸਾਨਾਂ ਨੂੰ ਹੋਰ ਮੁਨਾਫ਼ਾ ਹੋ ਸਕਦਾ ਹੈ ਤੇ ਕਿਸਾਨੀ ਬੱਚ ਸਕਦੀ ਹੈ ਪਰ ਸਰਕਾਰ ਫਲਾਂ ਨੂੰ ਲੱਗਣ ਵਾਲੇ ਕੀੜਿਆਂ ਤੋਂ ਬਚਾਉਣ ਲਈ ਕੋਈ ਦਵਾਈ ਮੁਹੱਈਆ ਨਹੀਂ ਕਰਵਾ ਰਹੀ ਅਤੇ ਨਾ ਹੀ ਬਾਗਬਾਨੀ ਨੂੰ ਵਧਾਉਣ ਲਈ ਮਦਦ ਕਰਦੀ ਹੈ।

ਭਾਵੇਂ ਪੰਜਾਬ ਸਰਕਾਰ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਵਿਚੋਂ ਬਾਹਰ ਨਿਕਲਣ ਦੀਆਂ ਸਲਾਹਾਂ ਦਿੰਦੀ ਹੈ ਪਰ ਇਸ ਵਿਚ ਕੋਈ ਮਦਦ ਨਹੀਂ ਕਰਦੀ। ਇਸ ਲਈ ਲੋੜ ਹੈ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨ ਦੀ।

cherry

This news is Content Editor cherry