ਸਰਹੱਦ ਪਾਰ : ਪਾਕਿ ਦੇ ਕਹਿਣ ’ਤੇ ਕਸ਼ਮੀਰ ’ਚ ਦਖਲ ਨਹੀਂ ਦੇਵੇਗਾ ਤਾਲਿਬਾਨ : ਸਾਬਕਾ ISI ਚੀਫ ਦਾ ਦਾਅਵਾ

09/23/2021 1:28:17 PM

ਗੁਰਦਾਸਪੁਰ/ਕਾਬੁਲ (ਜ. ਬ.) : ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੇ ਸਾਬਕਾ ਪ੍ਰਮੁੱਖ ਲੈਫ. ਜਨਰਲ ਅਸਦ ਦੁਰਾਨੀ ਨੇ ਕਿਹਾ ਕਿ ਅਫ਼ਗਾਨ ਤਾਲਿਬਾਨ ’ਤੇ ਪਾਕਿਸਤਾਨ ਦਾ ਕੋਈ ਅਸਰ ਨਹੀਂ ਹੈ। ਤਾਲਿਬਾਨ ਭਾਰਤ ਸਮੇਤ ਹਰ ਦੇਸ਼ ਨਾਲ ਆਪਣੇ ਹਿੱਤਾਂ ਦੇ ਆਧਾਰ ’ਤੇ ਰਿਸ਼ਤੇ ਬਣਾਵੇਗਾ। ਦੁਰਾਨੀ ਨੇ ਇਹ ਦਾਅਵਾ ਵੀ ਕੀਤਾ ਕਿ ਅਫਗਾਨ ਤਾਲਿਬਾਨ ਪਾਕਿਸਤਾਨ ਦੇ ਕਹਿਣ ’ਤੇ ਭਾਰਤੀ ਕਸ਼ਮੀਰ ’ਚ ਦਖ਼ਲ ਨਹੀਂ ਦੇਵੇਗਾ। ਸੂਤਰਾਂ ਅਨੁਸਾਰ ਦੁਰਾਨੀ ਨੇ ਆਈ. ਐੱਸ. ਆਈ. ਦੇ ਮੌਜੂਦਾ ਪ੍ਰਮੁੱਖ ਲੈਫ. ਜਨਰਲ ਫੈਜ਼ ਹਮੀਦ ਦੇ ਕਾਬੁਲ ਦੇ ਹਾਲੀਆ ਦੌਰੇ ’ਤੇ ਸਵਾਲ ਵੀ ਉਠਾਏ। ਉਨ੍ਹਾਂ ਨੇ ਕਿਹਾ ਕਿ ਇਹ ਦੌਰਾ ਮੁਨਾਸਿਬ ਨਹੀਂ ਸੀ। ਇਸ ਨੂੰ ਲੈ ਕੇ ਬੇਵਜਾਂ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ। ਅਫਗਾਨਿਸਤਾਨ ’ਚ ਭਾਰਤ ਦੇ ਪ੍ਰਭਾਵ ਅਤੇ ਤਾਲਿਬਾਨ ਦੇ ਨਾਲ ਸੰਭਾਵਿਤ ਰਿਸ਼ਤਿਆਂ ਦੇ ਸਵਾਲਾਂ ’ਤੇ ਦੁਰਾਨੀ ਨੇ ਕਿਹਾ ਕਿ ਤਾਲਿਬਾਨ ਦੁਨੀਆਂ ਦੇ ਕਿਸੇ ਵੀ ਦੇਸ਼ ਨਾਲ ਆਪਣੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਸੰਪਰਕ ਰੱਖਣਾ ਚਾਹੇਗਾ, ਚਾਹੇ ਉਹ ਭਾਰਤ ਹੀ ਜਾਂ ਫਿਰ ਰੂਸ ਹੋਵੇ। ਦੁਰਾਨੀ ਨੇ ਇਹ ਦਾਅਵਾ ਵੀ ਕੀਤਾ ਕਿ ਤਾਲਿਬਾਨ ਕਦੀ ਭਾਰਤੀ ਕਸ਼ਮੀਰ ਸਬੰਧੀ ਪਾਕਿਸਤਾਨ ਦੀ ਨੀਤੀਆ ’ਤੇ ਪਾਕਿਸਤਾਨ ਦਾ ਸਾਥ ਨਹੀਂ ਦੇਵੇਗੀ।

ਪਾਕਿ ’ਚ ਧਰਮ ਤਬਦੀਲੀ ਦੇ ਮਾਮਲੇ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ
ਲਾਹੌਰ ਦੇ ਸੈਂਟਰ ਫਾਰ ਸੋਸ਼ਲ ਜਸਟਿਸ ਅਨੁਸਾਰ ਪਾਕਿਸਤਾਨ ’ਚ ਬੀਤੇ ਸਾਲ ’ਚ ਹਿੰਦੂ ਤੇ ਈਸਾਈ ਲੜਕੀਆਂ ਨੂੰ ਅਗਵਾ ਕਰ ਕੇ ਜ਼ਬਰਦਸਤੀ ਧਰਮ ਤਬਦੀਲੀ ਦੇ ਸਹੀ ਮਾਮਲੇ ਕਿੰਨੇ ਹਨ, ਇਹ ਤਾਂ ਅਜੇ ਸਾਫ ਨਹੀਂ ਹੈ ਪਰ ਸੰਗਠਨ ਕੋਲ ਅਜਿਹੇ 246 ਮਾਮਲੇ ਸਾਹਮਣੇ ਆਏ ਹਨ ਅਤੇ ਇਹੀ ਕਾਰਨ ਹੈ ਕਿ ਵਿਸ਼ਵ ’ਚ ਮਨੁੱਖੀ ਅਧਿਕਾਰ ਸੰਗਠਨ ਪਾਕਿਸਤਾਨ ਨੂੰ ਇਸ ਲਈ ਕੋਸ ਰਹੇ ਹਨ। ਸੂਤਰਾਂ ਅਨੁਸਾਰ ਸੈਂਟਰ ਫਾਰ ਸੋਸ਼ਲ ਜਸਟਿਸ ਦੇ ਅਹੁਦੇਦਾਰ ਪੀਟਰ ਜੈਕਬ ਸਮੇਤ ਹੋਰ ਕਈ ਸਮਾਜਿਕ ਸੰਗਠਨ ਮੰਨਦੇ ਹਨ ਕਿ ਸਹੀ ਅੰਕੜੇ ਇਨ੍ਹਾਂ 246 ਦੇ ਮੁਕਾਬਲੇ ਕਿਤੇ ਜ਼ਿਆਦਾ ਹਨ ਪਰ ਜ਼ਿਆਦਾਤਰ ਕੇਸਾਂ ’ਚ ਲੋਕ ਪਾਕਿਸਤਾਨ ’ਚ ਕੱਟੜਪੰਥੀਆਂ ਦੇ ਡਰ ਤੋਂ ਚੁੱਪ ਰਹਿੰਦੇ ਹਨ।


Anuradha

Content Editor

Related News