ਧੀ-ਪੁੱਤ ਦੇ ਵਿਆਹ ਲਈ ਪੈਸੇ ਦਾ ਇੰਤਜ਼ਾਮ ਨਾ ਹੋਣ ''ਤੇ ਲਿਆ ਫਾਹ

03/02/2018 6:42:13 AM

ਅਮਰਗੜ੍ਹ, (ਜੋਸ਼ੀ)— ਪਿੰਡ ਅਲੀਪੁਰ ਦੇ ਇਕ ਮਜ਼ਦੂਰ ਭਰਪੂਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਆਰਥਕ ਤੰਗੀ ਕਾਰਨ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਬਰੋਟੇ ਨਾਲ ਰੱਸਾ ਪਾ ਕੇ ਫਾਹ ਲੈ ਲਿਆ। 
ਜਾਣਕਾਰੀ ਅਨੁਸਾਰ ਭਰਪੂਰ ਸਿੰਘ ਦੇ ਪੁੱਤਰ ਅਤੇ ਧੀ ਦਾ ਵਿਆਹ 25 ਮਾਰਚ ਨੂੰ ਰੱਖਿਆ ਹੋਇਆ ਸੀ।  ਪੈਸੇ ਦਾ ਇੰਤਜ਼ਾਮ ਨਾ ਹੋਣ ਕਾਰਨ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਅਤੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪੁਲਸ ਥਾਣਾ ਅਮਰਗੜ੍ਹ ਦੇ ਮੁਖੀ ਗੁਰਭਜਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈਂਦਿਆਂ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਭੇਜ ਕੇ ਧਾਰਾ 174 ਤਹਿਤ ਕਾਰਵਾਈ ਕੀਤੀ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਅਤੇ ਮਾਨਸਿਕ ਪਰੇਸ਼ਾਨੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, 3 ਧੀਆਂ ਅਤੇ 1 ਪੁੱਤਰ ਛੱਡ ਗਿਆ।