''ਕੋਰੋਨਾ'' ਦਾ ਮਰੀਜ਼ ਸਮਝ ਕੀਤਾ ਚੰਡੀਗੜ੍ਹ ਰੈਫਰ, ਨਿਕਲਿਆ ;ਸਵਾਈਨ ਫਲੂ''

04/01/2020 3:25:58 PM

ਲੁਧਿਆਣਾ (ਸਹਿਗਲ) : ਗਿਆਸਪੁਰਾ ਵਾਸੀ 39 ਸਾਲਾ ਔਰਤ ਸਰੋਜ ਦੇਵੀ, ਜਿਵੇਂ ਹੀ ਸਿਵਲ ਹਸਪਤਾਲ ਇਲਾਜ ਕਰਾਉਣ ਲਈ ਪੁੱਜੀ ਤਾਂ ਉੱਥੇ ਪਹਿਲਾਂ ਤੋਂ ਡਰਿਆ ਸਟਾਫ ਉਸ ਨੂੰ ਬੁਖਾਰ, ਖਾਂਸੀ ਅਤੇ ਦਸਤ ਵਰਗੀ ਹਾਲਤ 'ਚ ਦੇਖ ਕੇ ਉਸ ਨੂੰ ਕੋਰੋਨਾ ਵਾਇਰਸ ਦਾ ਮਰੀਜ਼ ਸਮਝ ਬੈਠਾ ਅਤੇ ਹਫੜਾ-ਦਫੜੀ 'ਚ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ। ਪੀ. ਜੀ. ਆਈ ਦੇ ਡਾਕਟਰਾਂ ਨੇ ਉਸ ਦੀ ਜਾਂਚ ਸ਼ੁਰੂ ਕੀਤੀ ਤਾਂ ਟੈਸਟ ਰਿਪੋਰਟਾਂ 'ਚ ਉਸ ਨੂੰ ਸਵਾਈਨ ਫਲੂ ਦਾ ਪਾਜ਼ੇਟਿਵ ਪਾਇਆ ਗਿਆ, ਜਿਸ ਦੀ ਸੂਚਨਾ ਜ਼ਿਲਾ ਸਿਹਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਪਰ ਅਜੇ ਤੱਕ ਆਦਤਨ ਵਿਭਾਗ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਵਿਭਾਗ ਹੁਣ ਸਵਾਈਨ ਫਲੂ ਦੇ ਮਰੀਜ਼ ਦੀ ਪੁਸ਼ਟੀ ਕਰ ਕੇ ਆਪਣੀਆਂ ਮੁਸ਼ਕਲਾਂ ਨਹੀਂ ਵਧਾਉਣਾ ਚਾਹੁੰਦਾ, ਕਿਉਂਕਿ ਕੋਰੋਨਾ ਵਾਇਰਸ ਦੇ ਕੇਸ 'ਚ ਸਿਹਤ ਵਿਭਾਗ ਤੋਂ ਬਿਹਤਰ ਕਾਰਜ ਪ੍ਰਣਾਲੀ ਪੁਲਸ ਦੀ ਨਜ਼ਰ ਆ ਰਹੀ ਹੈ।


ਇਕ ਹੀ ਬੈੱਡ 'ਤੇ ਹਨ 2 ਮਰੀਜ਼
ਅਮਰਪੁਰਾ ਦੀ ਔਰਤ ਦੀ ਮੌਤ ਤੋਂ ਬਾਅਦ ਜਿੱਥੇ ਸਿਵਲ ਹਸਪਤਾਲ ਨੂੰ ਜ਼ਿਆਦਾ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਦੋਂ ਕਿ ਸਿਵਲ ਹਸਪਤਾਲ ਲਾਪਰਵਾਹੀ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਕੋਰੋਨਾ ਵਾਇਰਸ ਕਾਰਨ ਜਿੱਥੇ ਸਟਾਫ ਅਤੇ ਹੋਰਨਾਂ ਲੋਕਾਂ ਨੂੰ ਇਕ ਮੀਟਰ ਦੀ ਦੂਰੀ ਬਣਾ ਕੇ ਅਟੈਂਡ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਡਾਕਟਰ ਅਤੇ ਸਟਾਫ ਖੁਦ ਤਾਂ ਮਰੀਜ਼ ਨੂੰ ਇਕ ਮੀਟਰ ਦੂਰ ਰੱਖ ਕੇ ਗੱਲ ਕਰਦਾ ਹੈ ਪਰ ਹਸਪਤਾਲ ਦੇ ਅੰਦਰ ਇਕ ਹੀ ਬੈੱਡ 'ਤੇ 2-2 ਮਰੀਜ਼ ਲਿਟਾਏ ਹੋਏ ਹਨ।
 

Babita

This news is Content Editor Babita