ਸਵਾਈਨ ਫਲੂ ''ਚ ਲੱਖਾਂ ਦਾ ਖਰਚਾ ਬਚਾ ਸਕਦੀ ਹੈ ''ਹੋਮਿਓਪੈਥੀ''

01/29/2019 3:06:05 PM

ਲੁਧਿਆਣਾ (ਸਹਿਗਲ) : ਸਵਾਈਨ ਫਲੂ ਦਾ ਕਹਿਰ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਵਾਇਰਸ ਹਵਾ 'ਚ ਹੈ ਅਤੇ ਨਜ਼ਲਾ-ਜ਼ੁਕਾਮ ਦੇ ਮਰੀਜ਼ਾਂ 'ਤੇ ਮਾਰੂ ਅਸਰ ਕਰਦਾ ਹੈ। ਜ਼ਿਆਦਾਤਰ ਤਿੰਨ ਤੋਂ ਚਾਰ ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਕਿਸੇ-ਕਿਸੇ ਦਿਨ ਇਹ ਗਿਣਤੀ ਜ਼ਿਆਦਾ ਵੀ ਹੋ ਜਾਂਦੀ ਹੈ। ਐਲੋਪੈਥਿਕ ਕੋਈ ਵੀ ਐਂਟੀ ਬਾਇਓਟਿਕ ਦਿਵਾਈ ਇਸ 'ਤੇ ਅਸਰ ਨਹੀਂ ਕਰਦੀ। ਦੁਨੀਆ ਭਰ ਵਿਚ ਸਿਰਫ ਦੋ ਦਵਾਈਆਂ ਐਲੋਪੈਥੀ ਵਿਚ ਮੁਹੱਈਆ ਹਨ, ਜਿਨ੍ਹਾਂ 'ਚ ਇਕ ਟੇਮੀਫਲੂ ਅਤੇ ਦੂਜੀ ਰਿੰਲੈਜਾ ਨਾਮੀ  ਮੁਹੱਈਆ ਹੈ। 1 ਜਨਵਰੀ ਤੋਂ ਹੁਣ ਤੱਕ 25 ਦੇ ਕਰੀਬ ਲੋਕਾਂ ਦੀ ਮੌਤ ਸਵਾਈਨ ਫਲੂ ਨਾਲ ਹੋ ਚੁੱਕੀ ਹੈ। ਪਟਿਆਲਾ ਅਤੇ ਲੁਧਿਆਣਾ ਦੇ ਹਸਪਤਾਲਾਂ ਵਿਚ ਸਭ ਤੋਂ ਜ਼ਿਆਦਾ ਸਵਾਈਨ ਫਲੂ ਦੇ ਕੇਸ ਸਾਹਮਣੇ ਆਏ ਹਨ। ਇਹ ਬੇਹੱਦ ਸੰਕ੍ਰਮਕ ਰੋਗ ਹੈ।

ਸਰਕਾਰ ਵੱਲੋਂ ਦਵਾਈ ਅਤੇ ਜਾਂਚ ਮੁਫਤ ਹੋਣ ਦੇ ਬਾਵਜੂਦ ਮਰੀਜ਼ਾਂ ਦਾ ਹਸਪਤਾਲ ਵਿਚ ਲੱਖਾਂ ਦਾ ਬਿੱਲ ਬਣ ਜਾਂਦਾ ਹੈ। ਹੋਮਿਓਪੈਥੀਕ ਡਾਕਟਰਾਂ ਦਾ ਮੰਨਣਾ ਹੈ ਕਿ ਸਵਾਈਨ ਫਲੂ ਇਕ ਵਾਇਰਲ ਰੋਗ ਹੈ  ਜਿਵੇਂ ਹੀ ਇਸ ਦੇ ਲੱਛਣ ਸਾਹਮਣੇ ਆਉਣ ਤੁਰੰਤ ਹੋਮਿਓਪੈਥੀ ਨਾਲ ਇਲਾਜ ਸ਼ੁਰੂ ਕਰੋ ਕਿਉਂਕਿ ਪਹਿਲੇ ਦੂਜੇ ਪੜਾਅ ਦੇ ਮਰੀਜ਼ਾਂ ਨੂੰ ਇਹ ਤੇਜ਼ੀ ਨਾਲ ਰਾਹਤ ਦੇ ਸਕਦੀ ਹੈ।

Babita

This news is Content Editor Babita