ਚੰਡੀਗੜ੍ਹ : ਸਵੀਮਿੰਗ ਪੂਲ ''ਚ ਡੁੱਬ ਰਹੀ ਬੱਚੀ ਨੂੰ ਮਾਸੜ ਨੇ ਬਚਾਇਆ

07/29/2019 10:35:37 AM

ਚੰਡੀਗੜ੍ਹ (ਸੰਦੀਪ) : ਸੈਕਟਰ-29 ਸਥਿਤ ਸਵੀਮਿੰਗ ਪੂਲ 'ਚ ਡੁੱਬ ਰਹੀ ਇਕ ਬੱਚੀ ਨੂੰ ਉਸ ਦੇ ਮਾਸੜ ਨੇ ਬਚਾ ਲਿਆ। ਬੱਚੀ ਦੇ ਪਿਤਾ ਪਰਦੀਪ ਕੁਮਾਰ ਨੇ ਸਵੀਮਿੰਗ ਪੂਲ ਸੰਚਾਲਕ 'ਤੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ ਇਸ ਦੀ ਸ਼ਿਕਾਇਤ ਥਾਣਾ ਪੁਲਸ ਨੂੰ ਕੀਤੀ ਹੈ।  ਪਰਦੀਪ ਨੇ ਦੱਸਿਆ ਕਿ ਉਹ ਬੇਟੀ ਪ੍ਰਿਯਾਂਸ਼ੀ ਨੂੰ ਸਵੀਮਿੰਗ ਕਰਾਉਣ ਲਈ ਸਵੀਮਿੰਗ ਪੂਲ 'ਤੇ ਲੈ ਕੇ ਗਏ ਸਨ। ਸਵੀਮਿੰਗ ਕਰਦੇ ਸਮੇਂ ਅਚਾਨਕ ਬੱਚੀ ਪਾਣੀ 'ਚ ਡੁੱਬਣ ਲੱਗੀ ਪਰ ਉਸ ਨੂੰ ਬਚਾਉਣ ਲਈ ਕੋਈ ਵੀ ਕੋਚ ਤਾਇਨਾਤ ਨਹੀਂ ਸੀ। ਬੱਚੀ ਦੇ ਮਾਸੜ ਪੱਪਨ ਨੇ ਛਾਲ ਮਾਰ ਕੇ ਉਸ ਨੂੰ ਪਾਣੀ 'ਚੋਂ ਬਾਹਰ ਕੱਢਿਆ।

ਪਰਦੀਪ ਨੇ ਸਵੀਮਿੰਗ ਪੂਲ ਦੇ ਸੰਚਾਲਕ 'ਤੇ ਦੋਸ਼ ਲਾਉਂਦੇ ਹੋਏ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ। ਸਵੀਮਿੰਗ ਸਟਾਫ ਦਾ ਕਹਿਣਾ ਸੀ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸਾਰੇ ਤੈਰਾਕ ਸ਼ਾਮ 7 ਤੋਂ 8 ਵਜੇ ਦੇ ਬੈਚ 'ਚ ਆਏ ਬੱਚਿਆਂ ਨੂੰ ਪੁਲ 'ਚੋਂ ਕੱਢਣ 'ਚ ਰੁੱਝੇ ਹੋਏ ਸਨ। ਅਗਲੇ ਬੈਚ ਦਾ ਸਮਾਂ 8 ਵਜੇ ਦਾ ਸੀ ਪਰ 8 ਵਜੇ ਦੇ ਬੈਚ ਵਾਲੇ ਬੱਚਿਆਂ ਨੂੰ ਪੂਲ 'ਚ ਐਂਟਰੀ ਕਰਾਉਣ ਤੋਂ ਪਹਿਲਾਂ ਹੀ ਪਰਦੀਪ ਆਪਣੀ ਬੇਟੀ ਸਮੇਤ ਪੂਲ 'ਚ ਚਲੇ ਗਏ ਸਨ। 

Babita

This news is Content Editor Babita