''ਸਵੱਛ ਵਿਦਿਆਲਿਆ ਪੁਰਸਕਾਰ-2017'' ਲਈ 75 ਸਕੂਲਾਂ ਨੇ ਕੀਤਾ ਅਪਲਾਈ

01/08/2018 3:51:28 PM

ਮੁਕਤਸਰ ਸਾਹਿਬ (ਪਵਨ ਤਨੇਜਾ) : ਐਮ. ਐਚ. ਆਰ. ਡੀ. (ਭਾਰਤ ਸਰਕਾਰ) ਵੱਲੋਂ ਦਿੱਤੇ ਜਾ ਰਹੇ 'ਸਵੱਛ ਵਿਦਿਆਲਿਆ ਪੁਰਸਕਾਰ- 2017' ਤਹਿਤ ਮਲਕੀਤ ਸਿੰਘ ਜ਼ਿਲਾ ਸਿੱਖਿਆ ਅਫ਼ਸਰ ਅਤੇ ਮਨਛਿੰਦਰ ਕੌਰ ਉਪ-ਜ਼ਿਲਾ ਸਿੱਖਿਆ ਅਫ਼ਸਰ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਅਪਲਾਈ ਕੀਤੇ 75 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਵੈਰੀਫਿਕੇਸ਼ਨ ਐਨ. ਜੀ. ਓ, ਸਿਹਤ ਵਿਭਾਗ ਅਤੇ ਵਾਟਰ ਸਪਲਾਈ ਦੇ ਨੁਮਾਇੰਦੇ ਵੱਲੋਂ ਕੀਤੀ ਗਈ। ਇਸ ਪੁਰਸਕਾਰ ਲਈ ਪਿੰ੍ਰਸੀਪਲ ਜਸਪਾਲ ਮੋਂਗਾ ਸਸਸਸ ਕਾਉਣੀ ਨੂੰ ਬਤੌਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਸਵੱਛਤਾ ਸਬੰਧੀ ਵੱਖ-ਵੱਖ ਪੈਰਾਮੀਟਰਾਂ ਦੇ ਅਧਾਰ 'ਤੇ 8 ਐਲੀਮੈਂਟਰੀ ਅਤੇ ਸੈਕੰਡਰੀ ਪੇਂਡੂ ਤੇ ਸ਼ਹਿਰੀ ਸਕੂਲਾਂ ਦੀ ਚੋਣ ਸਟੇਟ ਪੱਧਰੀ ਮੁਕਾਬਲੇ ਲਈ ਕੀਤੀ ਗਈ, ਜਿਸ ਵਿੱਚ ਸਪ੍ਰਸ ਚੱਕ ਬੀੜ ਸਰਕਾਰ, ਸਸਸਸ ਮਲੋਟ (ਕੁ), ਸਪ੍ਰਸ ਲੁਹਾਰਾ , ਸਪ੍ਰਸ ਭੁੱਟੀਵਾਲਾ, ਸਪ੍ਰਸ ਮਹਿਣਾ, ਸਸਸਸ ਅਬੁਲ ਖੁਰਾਣਾ(ਮ), ਸਸਸਸ ਪੱਕੀ ਟਿੱਬੀ,  ਸਹਸ ਮਡਾਹਰ ਕਲਾਂ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਲਾ ਪੱਧਰ 'ਤੇ ਸਬ-ਕੈਟਾਗਿਰੀ ਐਵਾਰਡ ਲਈ 12 ਸਕੂਲ ਚੁਣੇ ਗਏ ਹਨ