ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਦੀ ਕੀਤੀ ਸਫਾਈ

01/06/2018 5:03:11 PM

ਕਪੂਰਥਲਾ (ਗੁਰਵਿੰਦਰ ਕੌਰ)— ਨਗਰ ਕੌਂਸਲ ਕਪੂਰਥਲਾ ਦੇ ਕਾਰਜਸਾਧਕ ਅਫਸਰ ਕੁਲਭੂਸ਼ਣ ਗੋਇਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਵੱਛ ਭਾਰਤ ਮਿਸ਼ਨ ਤਹਿਤ ਅੱਜ ਸਵੱਛ ਭਾਰਤ ਕਪੂਰਥਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਗੁਰਸੇਵਕ ਸਿੰਘ ਧੰਜੂ, ਮੋਟੀਵੇਟਰ ਪਰਮਜੀਤ ਸਿੰਘ ਤੇ ਪਵਨ ਕੁਮਾਰ ਦੀ ਅਗਵਾਈ ਹੇਠ ਸ਼ਹਿਰ 'ਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ।
ਟੀਮ ਵੱਲੋਂ ਕਚਹਿਰੀ ਕੰਪਲੈਕਸ ਤੇ ਵੱਖ-ਵੱਖ ਸਰਕਾਰੀ ਦਫਤਰਾਂ ਦੀ ਸਾਫ-ਸਫਾਈ ਦੇ ਨਾਲ-ਨਾਲ ਡੀ. ਸੀ. ਚੌਕ ਤੋਂ ਸੁਲਤਾਨਪੁਰ ਬਾਈਪਾਸ, ਸ਼ਾਮ ਸਵੀਟਸ ਚੌਕ ਤੋਂ ਪ੍ਰੋਫੈਸਰ ਕਾਲੋਨੀ ਤੱਕ ਤੇ ਕਚਹਿਰੀ ਚੌਕ ਤੋਂ ਚਬੱਤੀਆ ਚੌਕ ਤੱਕ ਸੜਕ ਦੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਕੰਮ ਕਰਵਾਇਆ ਗਿਆ। ਮੁਹਿੰਮ ਦੌਰਾਨ ਸੜਕ ਦੇ ਆਲੇ-ਦੁਆਲੇ ਪੱਤਿਆਂ ਦੀ ਰਹਿੰਦ-ਖੂੰਹਦ ਅਤੇ ਡਿਵਾਈਡਰ ਦੇ ਆਲੇ-ਦੁਆਲੇ ਦੀ ਮਿੱਟੀ ਸਾਫ਼ ਕੀਤੀ ਗਈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਰਿੰਕੂ ਭੱਟੀ, ਸੁਪਰਵਾਈਜ਼ਰ ਤਿਲਕ ਰਾਜ, ਨਿਸ਼ਾ ਰਾਣੀ, ਅਨਿਲ ਕੁਮਾਰ, ਵਿਜੇ ਮੋਹਨ, ਅਮਰੀਕ ਸਿੰਘ, ਪ੍ਰੇਮ ਲਾਲ ਤੇ ਹੋਰ ਹਾਜ਼ਰ ਸਨ।