6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਸੁਵਿਧਾ ਕਰਮਚਾਰੀਆਂ ''ਚ ਰੋਸ

04/06/2018 3:53:10 AM

ਸੁਲਤਾਨਪੁਰ ਲੋਧੀ, (ਸੋਢੀ)- ਸਬ ਡਵੀਜ਼ਨ ਸੁਲਤਾਨਪੁਰ ਲ਼ੋਧੀ ਅੰਦਰ ਵੱਖ-ਵੱਖ ਸੇਵਾ ਕੇਂਦਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਦੀ ਲਹਿਰ ਹੈ । ਤਨਖਾਹ ਨਾ ਮਿਲਣ ਦੇ ਕਾਰਨ ਬੀ. ਐੱਸ. ਐੱਲ. ਕੰਪਨੀ 'ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਇਸ ਮੌਕੇ 'ਤੇ ਸੁਲਤਾਨਪੁਰ ਲੋਧੀ ਐੱਸ. ਡੀ. ਐੱਮ. ਦਫਤਰ ਦੇ ਸੇਵਾ ਕੇਂਦਰ ਦੇ  ਸੁਪਰਵਾਈਜ਼ਰ ਬਲਵਿੰਦਰ ਸਿੰਘ, ਗੁਰਦੁਆਰਾ ਹੱਟ ਸਾਹਿਬ ਰੋਡ ਦੇ ਸੁਪਰਵਾਈਜ਼ਰ ਕਮਲਜੀਤ ਸਿੰਘ ਆਦਿ ਹੋਰਨਾਂ ਦੱਸਿਆ ਕਿ ਸਮੂਹ ਸੇਵਾ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋਂ ਬੀ. ਐੱਸ. ਐੱਲ. ਕੰਪਨੀ ਤਨਖ਼ਾਹਾਂ ਨਹੀਂ ਦੇ ਰਹੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਸੁਵਿਧਾ ਕਰਮਚਾਰੀਆਂ ਓਪਰੇਟਰ ਰਾਜਵਿੰਦਰ ਕੌਰ, ਜਗਮੀਤ ਕੌਰ, ਅਰਚਨਾ ਸਿੰਘ, ਬਲਜਿੰਦਰ ਕੌਰ, ਰੌਣਕ ਰਾਮ ਸੁਪਰਵਾਈਜ਼ਰ ਤਲਵੰਡੀ ਚੌਧਰੀਆਂ ਸੁਵਿਧਾ ਕੇਂਦਰ, ਬਲਜਿੰਦਰ, ਹਰਮਨ, ਹਰਪ੍ਰੀਤ ਕੌਰ, ਗੁਰਵਿੰਦਰ ਸਿੰਘ, ਰਵਨੀਤ ਕੌਰ, ਰਮਨਦੀਪ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ ਦੂਰ ਦੁਰਾਡੇ ਤੋਂ ਡਿਊਟੀ 'ਤੇ ਆਉਣਾ ਤੇ ਜਾਣਾ ਪੈਂਦਾ ਹੈ ਪਰ ਉਨ੍ਹਾਂ ਨੂੰ ਤਨਖਾਹ ਨਾ ਮਿਲਣ ਕਾਰਨ ਕੋਈ ਪੈਸਾ ਨਹੀਂ ਹੈ । ਉਨ੍ਹਾਂ ਕਿਹਾ ਕਿ ਉਹ ਤਨਖਾਹ ਨਾ ਮਿਲਣ ਦੇ ਬਾਵਜੂਦ ਵੀ ਆਪਣੀ ਡਿਊਟੀ ਰੈਗੂਲਰ ਨਿਭਾ ਰਹੇ ਹਨ ਤੇ ਜਨਤਾ ਦੇ ਸਾਰੇ ਕੰਮ ਨਿਪਟਾ ਰਹੇ ਹਨ । ਉਨ੍ਹਾਂ ਅਪੀਲ ਕੀਤੀ ਕਿ ਸਾਰੇ ਮੁਲਾਜ਼ਮਾਂ ਨੂੰ ਬਣਦੀ ਤਨਖਾਹ ਦਿੱਤੀ ਜਾਵੇ ।