ਬਠਿੰਡਾ ''ਚ ਸ਼ੱਕੀ ਪਾਕਿਸਤਾਨੀ ਜਾਸੂਸ ਗ੍ਰਿਫਤਾਰ

02/12/2018 4:35:05 PM

ਬਠਿੰਡਾ (ਬਲਵਿੰਦਰ) — ਬਠਿੰਡਾ ਏਅਰਫੋਰਸ ਭਿਸਿਆਣਾ ਨੇ ਸ਼ੱਕ ਦੇ ਆਧਾਰ 'ਤੇ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਵਿਅਕਤੀ ਦੀ ਪਛਾਣ ਰਮੇਸ਼ ਪੁੱਤਰ ਰੋਤਾਸ਼ ਵਾਸੀ ਵਡੋਲੀ ਯੂ. ਪੀ. ਵਜੋਂ ਹੋਈ ਹੈ, ਜੋ ਤਿੰਨ ਮਹੀਨਿਆਂ ਤੋਂ ਘਰੋਂ ਗਾਇਬ ਸੀ। 
ਜਾਣਕਾਰੀ ਮੁਤਾਬਕ ਉਕਤ ਵਿਅਕਤੀ ਏਅਰਫੋਰਸ ਭਿਸਿਆਣਾ ਦੀ ਕੰਧ ਟਪ ਕੇ ਅੰਦਰ ਦਾਖਲ ਹੋਇਆ, ਜਿਸ ਨੂੰ ਪਾਕਿਸਤਾਨੀ ਜਾਸੂਸ ਹੋਣ ਦੇ ਸ਼ੱਕ ਹੇਠ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਰਮੇਸ਼ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।