ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜਨਤਾ ਦੀਆਂ ਸ਼ਿਕਾਇਤਾਂ ਹੱਲ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਹੁਕਮ

08/14/2023 1:18:29 PM

ਜਲੰਧਰ (ਧਵਨ) : ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਆਪਣੇ ਆਵਾਸ ’ਤੇ ਜਨਤਾ ਦਰਬਾਰ ’ਚ ਲੋਕਾਂ ਦੀਆਂ ਸ਼ਿਕਾਇਤਾਂ ’ਚ ਸੁਣਨ ਪਿੱਛੋਂ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਲਈ ਹੁਕਮ ਜਾਰੀ ਕੀਤੇ। ਲੋਕ ਸਭਾ ਸੈਸ਼ਨ ਤੋਂ ਮੁਅੱਤਲ ਕੀਤੇ ਜਾਣ ਪਿੱਛੋਂ ਇਕ ਹਫਤੇ ਤਕ ਦਿੱਲੀ ’ਚ ਸੰਸਦ ਭਵਨ ਕੰਪਲੈਕਸ ’ਚ ਰੋਸ ਵਿਖਾਵੇ ਕਰਨ ਪਿੱਛੋਂ ਜਲੰਧਰ ’ਚ ਸ਼ੁੱਕਰਵਾਰ ਸ਼ਾਮ ਨੂੰ ਪਰਤੇ ਸੁਸ਼ੀਲ ਰਿੰਕੂ ਦੇ ਘਰ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਭਾਰੀ ਗਿਣਤੀ ’ਚ ਲੋਕ ਉਹ 9 ਵਿਧਾਨ ਸਭਾ ਹਲਕਿਆਂ ਤੋਂ ਇਕੱਠੇ ਹੋਏ। ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਪਿੱਛੋਂ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵਾਰ-ਵਾਰ ਸਰਕਾਰੀ ਦਫਤਰਾਂ ’ਚ ਚੱਕਰ ਨਾ ਕੱਟਣੇ ਪੈਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੀ ਹੁਕਮ ਦਿੱਤੇ ਹੋਏ ਹਨ ਕਿ ਅਧਿਕਾਰੀਆਂ ਨੂੰ ਜਨਤਾ ਦੇ ਦੁਆਰ ’ਤੇ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਤਾਂ ਕਿ ਜਨਤਾ ਨੂੰ ਸਰਕਾਰੀ ਦਫਤਰਾਂ ’ਚ ਫਜ਼ੂਲ ਭੱਜ-ਦੌੜ ਨਾ ਕਰਨੀ ਪਵੇ। ਰਿੰਕੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਨਤਾ ਦੀ ਆਪਣੀ ਪਾਰਟੀ ਹੈ ਤੇ ਜੋ ਲੋਕ ਸਾਨੂੰ ਸਮਰਥਨ ਦਿੰਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਤੋਂ ਖਾਹਿਸ਼ਾਂ ਵੀ ਹੁੰਦੀਆਂ ਹਨ।

ਇਹ ਵੀ ਪੜ੍ਹੋ : ਆਜ਼ਾਦੀ ਦਿਵਸ ਤੋਂ ਪਹਿਲਾਂ ਪੁਲਸ ਨੂੰ ਸਤਾ ਰਿਹਾ ਪਾਕਿਸਤਾਨ ਤੋਂ ਸਾਈਬਰ ਹਮਲੇ ਦਾ ਖ਼ਤਰਾ

ਇਸ ਲਈ ਅਧਿਕਾਰੀਆਂ ਨੂੰ ਜਨਤਾ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਨਤਾ ਦੇ ਮਸਲਿਆਂ ਤੇ ਸਮੇਂ ’ਤੇ ਹੱਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਜਦ ਮਸਲੇ ਲਟਕਾਏ ਜਾਂਦੇ ਹਨ ਤਾਂ ਇਸ ਤੋਂ ਭ੍ਰਿਸ਼ਟਾਚਾਰ ਜਨਮ ਲੈਂਦਾ ਹੈ। ਇਸ ਲਈ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਜਨਤਾ ਨੂੰ ਵਾਰ-ਵਾਰ ਦਫਤਰਾਂ ’ਚ ਆਉਣ ਲਈ ਮਜਬੂਰ ਨਾ ਕਰਨ। ਰਿੰਕੂ ਨੇ ਜਨਤਾ ਦੇ ਕਈ ਮਸਲੇ ਤਾਂ ਆਪਣੇ ਪੱਧਰ ’ਤੇ ਹੀ ਫੋਨ ਕਰ ਿਦੱਤੇ ਤੇ ਕਈ ਸ਼ਿਕਾਇਤਾਂ ਨੂੰ ਲੈ ਕੇ ਉਨ੍ਹਾਂ ਨੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕਰ ਕੇ ਕਈ ਹੁਕਮ ਜਾਰੀ ਕੀਤੇ ਅਤੇ ਕਿਹਾ ਕਿ ਉਹ ਸਮੇਂ-ਸਮੇਂ ’ਤੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਪਟਿਆਲਾ ਸਮੇਤ ਇਨ੍ਹਾਂ ਸ਼ਹਿਰਾਂ ਨੂੰ ਜਲਦ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha