ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਖੁਸ਼ੀ ’ਚ ਖੀਵੇ ਹੋਏ ਸੁਰਜੀਤ ਧੀਮਾਨ, ਲੱਡੂ ਵੰਡਦਿਆਂ ਦਿੱਤਾ ਵੱਡਾ ਬਿਆਨ

04/11/2022 11:56:14 PM

ਸੰਗਰੂਰ (ਪ੍ਰਿੰਸ) : ਕਾਂਗਰਸ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਖੁਸ਼ੀ ’ਚ ਖੀਵੇ ਹੋਏ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਕਾਂਗਰਸ ’ਚੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰਥਕਾਂ ਵਿਚ ਲੱਡੂ ਵੀ ਵੰਡੇ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰਜੀਤ ਧੀਮਾਨ ਨੇ ਕਿਹਾ ਕਿ ਉਹ ਪਾਰਟੀ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਪਾਰਟੀ ਨੇ ਇਹ ਫੈਸਲਾ ਕਾਫੀ ਦੇਰੀ ਨਾਲ ਲਿਆ ਹੈ ਉਨ੍ਹਾਂ ਨੂੰ ਪਹਿਲਾਂ ਹੀ ਕੱਢ ਦੇਣਾ ਚਾਹੀਦਾ ਸੀ, ਫਿਰ ਵੀ ਦੇਰ ਆਏ ਦਰੁਸਤ ਆਏ।

ਇਹ ਵੀ ਪੜ੍ਹੋ : ‘ਮੈਂ ਗੱਗੀ ਗਰੁੱਪ ਦਾ ਗੈਂਗਸਟਰ ਬੋਲ ਰਿਹਾ, ਮੈਨੂੰ 20 ਲੱਖ ਦੇ, ਨਹੀਂ ਤਾਂ ਤੇਰੇ ਪੁੱਤ ਨੂੰ ਗੋਲੀ ਮਾਰ ਦੇਵਾਂਗੇ’

ਧੀਮਾਨ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਸਨ ਕਿ ਪਾਰਟੀ ਉਨ੍ਹਾਂ ਨੂੰ ਬਾਹਰ ਕੱਢੇ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਵਿਚ ਕੋਈ ਸਿਸਟਮ ਨਾ ਹੋਵੇ, ਸੱਚ ਦੀ ਸੁਣਵਾਈ ਨਾ ਹੋਵੇ, ਇਮਾਨਦਾਰ ਵਿਅਕਤੀ ਦੀ ਕੋਈ ਪੁੱਛ ਨਾ ਹੋਵੇ, ਇਮਾਨਦਾਰ ਵਿਅਕਤੀ ਨੂੰ ਪਿੱਛੇ ਧੱਕਿਆ ਜਾਂਦਾ ਹੋਵੇ ਉਸ ਪਾਰਟੀ ਵਿਚ ਰਹਿਣ ਦਾ ਕੋਈ ਫਾਇਦਾ ਨਹੀਂ। ਸਾਡਾ ਕਿਰਦਾਰ ਸੱਚ ’ਤੇ ਪਹਿਰਾ ਦੇਣ ਦਾ ਹੈ, ਅਸੀਂ ਸਿਆਸਤ ਵਿਚ ਲੋਕਾਂ ਲਈ ਲੜਨ ਆਏ ਹਾਂ। ਇਨ੍ਹਾਂ ਪਾਰਟੀਆਂ ਵਿਚ ਰਹਿਣਾ ਸਾਡੇ ਲਈ ਮੁਸ਼ਕਲ ਕੰਮ ਹੈ। ਕਾਂਗਰਸ ਵਰਗੀਆਂ ਪਾਰਟੀਆਂ ਸੱਚ ਨੂੰ ਬਰਦਾਸ਼ਤ ਨਹੀਂ ਕਰਦੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਦਾ ਵਿਰੋਧ ਕਰਨ ਵਾਲੇ ਸਾਬਕਾ ਵਿਧਾਇਕ ਨੂੰ ਪਾਰਟੀ ’ਚੋਂ ਕੱਢਿਆ

ਪੰਜਾਬ ਦੀ ਜਨਤਾ ਜਾਣਦੀ ਹੈ ਕਿ ਰਾਜਾ ਵੜਿੰਗ ਕਿੰਨਾ ਭ੍ਰਿਸ਼ਟ ਵਿਅਕਤੀ ਹੈ। ਜਦੋਂ ਡਰੱਗ ਮਾਮਲੇ ਵਿਚ ਵੜਿੰਗ ਦਾ ਨਾਮ ਜੁੜਿਆ ਸੀ ਤਾਂ ਉਹ ਦੁਬਈ ਜਾ ਕੇ ਸੁਖਬੀਰ ਦੇ ਕਦਮਾਂ ਵਿਚ ਡਿੱਗ ਗਿਆ ਸੀ, ਅਜਿਹੇ ਲੋਕਾਂ ਦੇ ਹੱਥਾਂ ਵਿਚ ਕਾਂਗਰਸ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ। ਧੀਮਾਨ ਨੇ ਕਿਹਾ ਕਿ ਚੋਣਾਂ ਵਿਚ ਕਾਂਗਰਸ ਨੇ ਰੱਜ ਕੇ ਟਿਕਟਾਂ ਵੇਚੀਆਂ। ਉਨ੍ਹਾਂ ਕਿਹਾ ਕਿ ਜਿਹੜੇ ਆਗੂਆਂ ਦੀਆਂ ਟਿਕਟਾਂ ਨਵਜੋਤ ਸਿੱਧੂ ਕੱਟਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਹੀ ਮੈਦਾਨ ਵਿਚ ਉਤਾਰਿਆ ਗਿਆ, ਇਸ ਦਾ ਸਾਫ ਮਤਲਬ ਹੈ ਕਿ ਟਿਕਟਾਂ ਲਈ ਮੋਟੀਆਂ ਰਕਮਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਬਰਨਾਲਾ : ਪਤਨੀ ਨਾਲ ਹੋਏ ਤਲਾਕ ਦਾ ਸੱਸ ਤੋਂ ਲਿਆ ਬਦਲਾ, ਸ਼ਰੇਆਮ ਚਾਕੂ ਮਾਰ-ਮਾਰ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News