ਜਲਦ ਜੇਲ ਦੀਆਂ ਸੀਖਾਂ ਪਿੱਛੇ ਹੋਵੇਗਾ ਮੋਸਟਵਾਂਟੇਡ ਗੈਂਗਸਟਰ ਵਿੱਕੀ ਗੌਂਡਰ : ਡੀ. ਜੀ. ਪੀ. (ਵੀਡੀਓ)

07/14/2017 7:26:15 PM

ਸੰਗਰੂਰ (ਰਾਜੇਸ਼ ਕੋਹਲੀ) : ਨਾਭਾ ਜੇਲ 'ਚੋਂ ਫਰਾਰ ਹੋਇਆ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਜਲਦ ਹੀ ਫਿਰ ਤੋਂ ਪੁਲਸ ਦੀਆਂ ਸੀਖਾਂ ਪਿੱਛੇ ਹੋਵੇਗਾ। ਇਹ ਦਾਅਵਾ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕੀਤਾ ਹੈ। ਡੀ. ਜੀ. ਪੀ. ਮੁਤਾਬਕ ਨਸ਼ਾ ਸਮੱਗਲਰ, ਗੈਂਗਸਟਰ ਅਤੇ ਅੱਤਵਾਦ ਪੁਲਸ ਲਈ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ 'ਤੇ ਕਾਬੂ ਪਾਉਣ ਦੀ ਪੁਲਸ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਦਾ ਕਹਿਣਾ ਹੈ ਕਿ ਪੁਲਸ ਗੈਂਗਸਟਰਾਂ ਖਿਲਾਫ ਸਖਤੀ ਨਾਲ ਪੇਸ਼ ਆ ਰਹੀ ਹੈ ਅਤੇ ਵਿੱਕੀ ਗੌਂਡਰ ਜਿਹੇ ਗੈਂਗਸਟਰ ਦਾ ਉਹ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ ਹਨ।
ਡੀ. ਜੀ. ਪੀ. ਸੁਰੇਸ਼ ਅਰੋੜਾ ਸੰਗਰੂਰ ਦੀ ਪੁਲਸ ਲਾਈਨ ਵਿਚ ਨੌਜਵਾਨਾਂ ਲਈ ਬਣਾਏ ਗਏ ਕੌਮੀ ਪੱਧਰ ਦੇ ਸ਼ੂਟਿੰਗ ਰੇਂਜ, ਸਕੇਟਿੰਗ ਗਰਾਊਂਡ ਅਤੇ ਜਿਮ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ।