ਬੱਲੇ ਓ ਕੁੜੀਏ ਤੇਰੇ! ਸੁਪਰੀਮ ਕੋਰਟ ਦੀ ਵਕੀਲ ਗੁਆਂਢੀਆਂ ਦੇ ਖੇਤਾਂ ’ਚ ਲੱਗਾ ਰਹੀ ਹੈ ‘ਝੋਨਾ’, ਵੇਖੋ ਵੀਡੀਓ

06/16/2021 6:36:16 PM

ਮੋਗਾ (ਵਿਪਨ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਸੰਘਰਸ਼ ਅੱਜ ਵੀ ਜਾਰੀ ਹੈ। ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੇ ਖੇਤਾਂ ਦੀ ਦੇਖਭਾਲ ਲੋਕਾਂ ਵਲੋਂ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਖੇਤਾਂ ਦਾ ਹੋਰ ਲੋਕਾਂ ਵਲੋਂ ਖੇਤੀ ਕਰਕੇ ਧਿਆਨ ਰੱਖਿਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੋਗਾ ’ਚ ਵੀ ਸਾਹਮਣੇ ਆਇਆ ਹੈ, ਜਿਥੇ ਸੁਪਰੀਮ ਕੋਰਟ ਦੀ ਇਕ ਵਕੀਲ ਪਰਪ੍ਰੀਤ ਕੌਰ ਆਪਣੇ ਪਰਿਵਾਰ ਨਾਲ ਮਿਲ ਕੇ ਗੁਆਂਢ ’ਚ ਰਹਿ ਰਹੇ ਕਿਸਾਨ ਦੇ ਖੇਤਾਂ ’ਚ ਝੋਨੇ ਦੀ ਬਿਜਾਈ ਕਰ ਰਹੀ ਹੈ, ਜਿਸ ਨਾਲ ਧਰਨੇ ’ਚ ਗਏ ਕਿਸਾਨ ਨੂੰ ਫ਼ਾਇਦਾ ਹੋ ਸਕੇ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)

ਇਸ ਸਬੰਧ ’ਚ ਜਦੋਂ ਸੁਪਰੀਮ ਕੋਰਟ ਦੀ ਵਕੀਲ ਪਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਇੱਕ ਕਿਸਾਨ ਦੀ ਧੀ ਹੈ ਅਤੇ ਉਸਦੀ ਮਾਂ ਵੀ ਖੇਤਾਂ ਵਿੱਚ ਕੰਮ ਕਰਦੀ ਸੀ। ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਉਨ੍ਹਾਂ ਦੇ ਸੰਘਰਸ਼ ਵਿੱਚ ਰਹੀ ਹੈ ਅਤੇ ਹੁਣ ਉਹ ਕੋਰੋਨਾ ਦੇ ਕਾਰਨ ਘਰ ਵਾਪਸ ਆਈ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੇ ਗੁਆਂਢੀ ਦਿੱਲੀ ਧਰਨੇ ’ਚ ਸ਼ਾਮਲ ਹੋਣ ਲਈ ਗਏ ਹੋਏ ਹਨ। ਉਨ੍ਹਾਂ ਨੇ ਆਪਣੇ ਖੇਤ ਦੀ ਜ਼ਮੀਨ ਵਾਹੀ ਹੋਈ ਸੀ, ਜਿਸ ’ਚ ਝੋਨੇ ਦੀ ਬਿਜਾਈ ਕਰਨੀ ਬਾਕੀ ਸੀ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ

ਉਸ ਨੇ ਦੱਸਿਆ ਕਿ ਅੱਜ ਆਪਣੇ ਪਰਿਵਾਰ ਨਾਲ ਮਿਲ ਕੇ ਗੁਆਂਢੀਆਂ ਦੇ ਖੇਤਾਂ ’ਚ ਝੋਨੇ ਦੀ ਬਿਜਾਈ ਕਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮਦਦ ਹੋ ਗਈ। ਉਸ ਨੇ ਕਿਹਾ ਕਿ ਭਾਵੇਂ ਉਹ ਪੇਸ਼ੇ ਵਜੋਂ ਵਕੀਲ ਹੈ ਪਰ ਉਸ ਤੋਂ ਪਹਿਲਾਂ ਉਹ ਇਕ ਕਿਸਾਨ ਦੀ ਧੀ ਹੈ।ਉਸ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਪਿੰਡਾਂ ’ਚ ਜਾਣ ਜਿਥੋਂ ਦੇ ਕਿਸਾਨ ਦਿੱਲੀ ਧਰਨੇ ’ਚ ਸ਼ਾਮਲ ਹਨ। ਉਕਤ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਨੌਜਵਾਨ ਉਨ੍ਹਾਂ ਦੀਆਂ ਫ਼ਸਲਾਂ ਦੀ ਬਿਜਾਈ ਕਰ ਦੇਣ, ਜਿਸ ਨਾਲ ਉਨ੍ਹਾਂ ਦੀ ਮਦਦ ਹੋਵੇਗੀ। ਇਸ ਦੇ ਨਾਲ ਹੀ ਵਕੀਲ ਨੇ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕਰ ਦੇਵੇ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਨੇ ਹੋਰ ਗਹਿਰਾ ਕੀਤਾ ਬਜ਼ੁਰਗਾਂ ਦਾ ਦਰਦ, ਬੱਚਿਆਂ ਦੇ ਫੋਨ ਦੀ 'ਉਡੀਕ' 'ਚ ਕੱਟ ਰਹੇ ਨੇ ਰਹਿੰਦੀ ਜ਼ਿੰਦਗੀ

rajwinder kaur

This news is Content Editor rajwinder kaur