ਸੰਨੀ ਦਿਓਲ ਤੇ ਗੁਰੂ ਰੰਧਾਵਾ ਨੂੰ ਜੱਸ ਬਾਜਵਾ ਨੇ ਪਾਈਆਂ ਲਾਹਨਤਾਂ (ਵੀਡੀਓ)

09/30/2020 2:29:21 PM

ਜਲੰਧਰ (ਬਿਊਰੋ) — ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕਲਾਕਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਬਟਾਲਾ ਵਿਚ 'ਚ ਰਣਜੀਤ ਬਾਵਾ ਤੇ ਹੋਰਨਾਂ ਗਾਇਕਾਂ ਦੀ ਅਗਵਾਈ 'ਚ ਵੱਡਾ ਇੱਕਠ ਕੀਤਾ ਗਿਆ ਹੈ। ਇਸ ਇੱਕਠ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨੇ ਵੀ ਸ਼ਿਰਕਤ ਕੀਤੀ। ਸਟੇਜ 'ਤੇ ਬੋਲਦਿਆਂ ਜੱਸ ਬਾਜਵਾ ਨੇ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਤੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਸੰਨੀ ਦਿਓਲ ਨੇ ਕਿਸਾਨਾਂ ਦਾ ਸਾਥ ਦਿੱਤਾ ਤੇ ਨਾ ਹੀ ਗੁਰੂ ਰੰਧਾਵਾ ਨੇ ਕਿਸਾਨਾਂ ਦੇ ਹੱਕ 'ਚ ਕੋਈ ਪੋਸਟ ਪਾਈ ਹੈ। ਨੈਸ਼ਨਲ ਮੀਡੀਆ 'ਤੇ ਭੜਕਦੇ ਹੋਏ ਜੱਸ ਬਾਜਵਾ ਨੇ ਕਿਹਾ ਕਿ ਕਿਸਾਨਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਨੈਸ਼ਨਲ ਮੀਡੀਆ ਨਹੀਂ ਦਿਖਾ ਰਿਹਾ। ਉਥੇ ਹੀ ਜੇਕਰ ਗੁਰੂ ਰੰਧਾਵਾ ਇੱਕ ਜਾਂ ਦੋ ਪੋਸਟਾਂ ਕਿਸਾਨਾਂ ਪੋਸਟਾਂ ਪਾ ਦਿੰਦਾ ਤਾਂ ਇਹ ਖ਼ਬਰ ਹਰ ਜਗ੍ਹਾ ਵਾਇਰਲ ਹੋ ਜਾਂਦੀ।
ਦੱਸ ਦਈਏ ਕਿ ਇਸ ਧਰਨੇ 'ਚ ਜੱਸ ਬਾਜਵਾ ਨੇ ਪਾਸ ਹੋਏ ਬਿੱਲਾਂ ਦੀ ਕਾਪੀਆਂ ਵੀ ਪਾੜ ਕੇ ਸੁੱਟੀਆਂ ਅਤੇ ਇਸ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਗੱਲ ਆਖੀ।

ਸੰਨੀ ਦਿਓਲ ਤੇ ਗੁਰੂ ਰੰਧਾਵਾ ਨੂੰ ਲਾਹਨਤਾਂ ਪਾਉਂਦੇ ਜੱਸ ਬਾਜਵਾ 

ਦੱਸਣਯੋਗ ਹੈ ਕਿ ਬਟਾਲਾ 'ਚ ਹੋਏ ਇਸ ਭਾਰੀ ਇੱਕਠ 'ਚ ਰੇਸ਼ਮ ਸਿੰਘ ਅਨਮੋਲ, ਹਰਭਜਨ ਮਾਨ, ਤਰਸੇਮ ਜੱਸੜ, ਐਮੀ ਵਿਰਕ, ਕੰਵਰ ਗਰੇਵਾਲ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਹਰਫ ਚੀਮਾ, ਬੀ ਜੇ ਰੰਧਾਵਾ, ਗੁਰਵਿੰਦਰ ਬਰਾੜ, ਦੀਪ ਸਿੱਧੂ, ਅਵਕਾਸ਼ ਮਾਨ ਵਰਗੇ ਨਾਮੀ ਕਲਾਕਾਰ ਪਹੁੰਚੇ ਸਨ।

sunita

This news is Content Editor sunita