ਸੰਨੀ ਦਿਓਲ ਨੇ ਲੋਕਾਂ ਦੀਆਂ ਉਮੀਦਾਂ ''ਤੇ ਫ਼ੇਰਿਆ ਪਾਣੀ! ਨਾ ਸੰਸਦ ''ਚ ਚੁੱਕੀ ਆਵਾਜ਼ ਤੇ ਨਾ ਲਿਆਂਦਾ ਵੱਡਾ ਪ੍ਰਾਜੈਕਟ

03/21/2024 6:35:36 PM

ਗੁਰਦਾਸਪੁਰ- ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਲੋਕਾਂ ਨੇ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣਿਆ ਸੀ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਪੰਜਾਬੀ ਹੋਣ ਕਰਕੇ ਹਲਕੇ ਲਈ ਵੱਡੇ-ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਪਰ ਉਹ ਨਾ ਤਾਂ ਕੋਈ ਵੱਡਾ ਪ੍ਰੋਜੈਕਟ ਲਿਆ ਸਕੇ ਅਤੇ ਨਾ ਹੀ ਸੰਸਦ 'ਚ ਆਵਾਜ਼ ਉਠਾ ਸਕੇ।  ਸੰਸਦੀ ਹਲਕੇ ਵਿੱਚ ਨਾ ਆਉਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸੰਸਦ ਵਿੱਚ ਵੀ ਉਨ੍ਹਾਂ ਦੀ ਹਾਜ਼ਰੀ ਨਾਮਾਤਰ ਹੀ ਰਹੀ। ਗੁਰਦਾਸਪੁਰ 'ਚ ਬੁਨਿਆਦੀ ਢਾਂਚੇ ਦਾ ਵਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਜ਼ਿਲ੍ਹੇ ਦੇ ਕਈ ਇਲਾਕੇ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟੇ ਜਾਂਦੇ ਹਨ। ਇਨ੍ਹਾਂ ਪਿੰਡਾਂ ਤੱਕ ਪਹੁੰਚਣ ਲਈ ਪੈਂਟੂਨ ਪੁਲ ਹੀ ਇੱਕੋ ਇੱਕ ਸਾਧਨ ਹੈ। ਹੁਣ ਤੱਕ ਪਿੰਡਾਂ ਵਿੱਚ ਵੀ ਕੋਈ ਕੰਮ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਸਾਹਮਣੇ ਆਇਆ ਸ਼ਰਮਨਾਕ ਕਾਰਾ, ਜੀਜੇ ਨੇ 5 ਸਾਲਾ ਸਾਲੀ ਨਾਲ ਪਾਰ ਕੀਤੀਆਂ ਹੱਦਾਂ

ਸੰਸਦ ਮੈਂਬਰ ਸੰਨੀ ਦਿਓਲ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਿਰਫ਼ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਐੱਮ.ਪੀ ਫੰਡ ਦੀ ਲਗਭਗ ਪੂਰੀ ਵਰਤੋਂ ਕੀਤੀ, ਇਸ ਵਿੱਚ ਸਟਰੀਟ ਲਾਈਟਾਂ ਲਗਾਉਣ ਅਤੇ ਓਪਨ ਏਅਰ ਜਿੰਮ ਖੋਲ੍ਹਣ ਵਰਗੇ ਕੰਮ ਵੀ ਨੇਪਰੇ ਚਾੜ੍ਹੇ ਗਏ। ਆਮ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਾਲ ਨੇੜਤਾ ਹੋਣ ਕਾਰਨ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਮਸਲੇ ਉਠਾ ਕੇ ਉਨ੍ਹਾਂ ਦਾ ਹੱਲ ਕਰਨਗੇ, ਜੋ ਕਿ ਪੁਰਾਣੇ ਸੰਸਦ ਮੈਂਬਰ ਨਹੀਂ ਕਰ ਸਕੇ। ਲੋਕਾਂ ਨੂੰ ਇਹ ਵੀ ਉਮੀਦ ਸੀ ਕਿ ਬਟਾਲਾ ਇੰਡਸਟਰੀ, ਧਾਰੀਵਾਲ ਵੂਲਨ ਮਿੱਲ, ਏਮਜ਼ ਇੰਸਟੀਚਿਊਟ, ਗੁਰਦਾਸਪੁਰ ਤੋਂ ਮੁਕੇਰੀਆਂ ਜਾਂ ਕਾਦੀਆਂ ਤੋਂ ਬਿਆਸ ਰੇਲਵੇ ਲਿੰਕ, ਮਕੋੜਾ ਅਤੇ ਕੀੜੀ ਪੋਰਟ ਦਾ ਕੰਮ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਇਹ ਕੰਮ ਰਹੇ ਅਧੂਰੇ 

ਪਠਾਨਕੋਟ ਅਤੇ ਗੁਰਦਾਸਪੁਰ 'ਚ ਦੋ ਹਾਈ ਲੈਵਲ ਪੁਲ ਬਣਾਉਣ ਦਾ ਕੰਮ ਨਹੀਂ ਹੋਇਆ।
ਸੜਕਾਂ ਅਤੇ ਆਵਾਜਾਈ ਦੇ ਸੁਧਾਰ ਲਈ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ।
IIM ਅਤੇ PGI ਸੈਟੇਲਾਈਟ ਸੈਂਟਰਾਂ ਦਾ ਵਾਅਦਾ ਵੀ ਅਧੂਰਾ ਹੀ ਰਿਹਾ।
ਧਾਰੀਵਾਲ ਵੂਲਨ ਮਿੱਲ ਅਤੇ ਬਟਾਲਾ ਇੰਡਸਟਰੀ ਦੀ ਮੁਰੰਮਤ ਦਾ ਕੰਮ ਵੀ ਨਹੀਂ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan