ਗੁਰਦਾਸਪੁਰ ਸੀਟ ਦੀ ਜਿੱਤ ਖੁਸ਼ੀ ''ਚ ਕਾਂਗਰਸੀਆਂ ਨੇ ਲੱਡੂ ਵੰਡੇ

10/15/2017 5:04:30 PM


ਤਲਵੰਡੀ ਭਾਈ (ਗੁਲਾਟੀ) - ਸਥਾਨਕ ਸ਼ਹਿਰ ਦੇ ਕਾਂਗਰਸੀਆਂ ਨੇ ਗੁਰਦਾਸਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਦੀ ਖੁਸ਼ੀ 'ਚ ਲੱਡੂ ਵੰਡੇ। ਇਸ ਮੌਕੇ ਕਾਂਗਰਸੀ ਆਗੂਆਂ ਨੇ ਇਸ ਸ਼ਾਨਦਾਰ ਜਿੱਤ ਨੂੰ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਦੱਸਿਆ। ਸਥਾਨਕ ਪੁਰਾਣੀ ਦਾਣਾ ਮੰਡੀ 'ਚ ਇਕੱਠੇ ਹੋਏ ਕਾਂਗਰਸੀ ਜਿਨ੍ਹਾਂ 'ਚ ਨਗਰ ਕੌਸਲ ਦੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਮੱਲਾ, ਗੁਰਦੀਪ ਸਿੰਘ ਦੀਪਾ ਸਾਬਕਾ ਪ੍ਰਧਾਨ ਨਗਰ ਕੌਸਲ, ਰੂਪ ਲਾਲ ਵੱਤਾ ਬਲਾਕ ਪ੍ਰਧਾਨ, ਰਾਜਿੰਦਰਪਾਲ ਸਿੰਘ ਕੌਸਲਰ, ਬਲਜੀਤ ਸਿੰਘ ਬਰਾੜ, ਮੱਖਣ ਸਿੰਘ ਕੋਸਲਰ ਆਦਿ ਕਾਂਗਰਸੀ ਮੌਜੂਦ ਸਨ।