ਤੋਮਰ ਨੂੰ ਇਹ ਪਤਾ ਨਹੀਂ ਕਿ ਕੰਟਰੈਕਟ ਫਾਰਮਿੰਗ ਕਾਨੂੰਨ ਨੂੰ ਪੰਜਾਬ ’ਚ ਅਕਾਲੀ-ਭਾਜਪਾ ਨੇ ਲਾਗੂ ਕੀਤਾ ਸੀ : ਜਾਖੜ

02/06/2021 5:36:19 PM

ਜਲੰਧਰ (ਧਵਨ, ਚੋਪੜਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ’ਤੇ ਵਰ੍ਹਦੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਤੇ ਪੰਜਾਬ ਦੇ ਸਬੰਧ ਵਿਚ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦਾ ਚੰਗੀ ਤਰ੍ਹਾਂ ਅਧਿਅੇਨ ਕਰ ਲੈਣਾ ਚਾਹੀਦਾ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੋਮਰ ਨੇ ਪੰਜਾਬ ਵਿਚ ਲਾਗੂ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਬਿਆਨ ਦਿੱਤਾ ਹੈ ਜਦਕਿ ਤੋਮਰ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਕੰਟਰੈਕਟ ਫਾਰਮਿੰਗ ਕਾਨੂੰਨ ਨੂੰ ਪੰਜਾਥ ਵਿਚ 2013 ਵਿਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਲਾਗੂ ਕੀਤਾ ਗਿਆ ਸੀ, ਜਿਸ ਵਿਚ ਭਾਜਪਾ ਵੀ ਸਹਿਯੋਗੀ ਪਾਰਟੀ ਦੇ ਰੂਪ ਵਿਚ ਸਰਕਾਰ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਡੁੱਲ੍ਹੇ ਅਥਰੂਆਂ ’ਚੋਂ ਨਿਕਲ ਸਕਦਾ ਹੈ ਕੋਈ ਵਿਚਕਾਰਲਾ ਰਾਹ

ਜਾਖੜ ਨੇ ਕਿਹਾ ਕਿ ਤੋਮਰ ਆਪਣੇ ਪੱਧਰ ’ਤੇ ਇਹ ਬਿਆਨ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਦੇ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਬਾਅ ਜਰੂਰ ਕੰਮ ਕਰ ਰਿਹਾ ਹੋਵੇਗਾ ਪਰ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਤੋਮਰ ਨੂੰ ਇਸ ਗੱਲ ਦਾ ਪਤਾ ਹੈ ਕਿ ਕੰਟਰੈਕਟ ਫਾਰਮਿੰਗ ਨੂੰ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਲਾਗੂ ਕੀਤਾ ਗਿਆ ਸੀ। ਤੋਮਰ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਅਕਾਲੀ ਸਰਕਾਰ ਨੇ ਇਸ ਵਿਚ ਇਹ ਵਿਵਸਥਾ ਵੀ ਕੀਤੀ ਹੈ ਕਿ ਕੰਟਰੈਕਟ ਨੂੰ ਤੋੜਨ ਵਾਲੇ ਕਿਸਾਨਾਂ ਨੂੰ ਇਕ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਆਈ ਰਿਹਾਨਾ ਖ਼ਿਲਾਫ਼ ਟਵੀਟ ਕਰਨ ’ਤੇ ਕੇਰਲ ਵਾਸੀਆਂ ਨੇ ਸਚਿਨ ਤੇਂਦੁਲਕਰ ਦੀ ਬਣਾਈ ਰੇਲ

ਜਾਖੜ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ 190 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਦੇ ਪ੍ਰਤੀ ਹਮਦਰਦੀ ਨੂੰ ਲੈ ਕੇ ਇਕ ਵੀ ਸ਼ਬਦ ਅਜੇ ਤੱਕ ਮੂੰਹ ਵਿਚੋਂ ਨਹੀਂ ਕਿਹਾ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਕਿਸਾਨ ਦਿੱਲੀ ਦੀ ਸਿੰਘੂ ਸਰਹੱਦ ’ਤੇ ਪਿੱਛਲੇ 2 ਮਹੀਨਿਆਂ ਤੋਂ ਬੈਠੇ ਹੋਏ ਹਨ ਪਰ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ: ਰਿਹਾਨਾ ਦੇ ਬਾਅਦ ਹੁਣ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਕੀਤੀ ਕਿਸਾਨਾਂ ਦੀ ਹਿਮਾਇਤ

ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਲੁਕੇ ਹੋਏ ਏਜੰਡੇ ਨੂੰ ਦੇਸ਼ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਅਤੇ ਭਾਜਪਾ ਇਹ ਦੋਸ਼ ਲਗਾ ਰਹੀ ਹੈ ਕਿ ਕਿਸਾਨ ਵਿਰੋਧੀ ਦਲਾਂ ਦੇ ਹੱਥਾਂ ਵਿਚ ਖੇਡ ਰਹੇ ਹਨ, ਜਦੋਂ ਕਿ ਅਜਿਹੀ ਗੱਲ ਨਹੀਂ ਹੈ। ਕਿਸਾਨ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ। ਕਿਸਾਨ ਅੰਦੋਲਨ ਨੂੰ ਕਮਜ਼ੋਰ ਬਣਾ ਕੇ ਭਾਜਪਾ ਸਰਕਾਰ ਇਹ ਚਾਹੁੰਦੀ ਹੈ ਕਿ ਭਵਿੱਖ ਵਿਚ ਉਸ ਦੇ ਵਿਰੁੱਧ ਕੋਈ ਵੀ ਅੰਦੋਲਨ ਨਾ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਵਿਰੋਧੀਆਂ ਦੇ ਉਪਰ ਦੇਸ਼ਧ੍ਰੋਹ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਜੋ ਕਿ ਖ਼ਤਰਨਾਕ ਰੀਤੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਲੈ ਕੇ ਨਸੀਰੂਦੀਨ ਸ਼ਾਹ ਨੇ ਘੇਰੀਆਂ ਖ਼ਾਮੋਸ਼ ਹਸਤੀਆਂ, ਜੈਜੀ ਬੀ ਬੋਲੇ- ‘ਇਹ ਹੁੰਦਾ ਮਰਦ’

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਉਪਰ ਕਿਸਾਨਾਂ ਦਾ ਭਰੋਸਾ ਨਹੀਂ ਹੈ। ਕੁੱਝ ਸਮਾਂ ਪਹਿਲਾਂ ਵੀ ਨਾਸਿਕ ਵਿਚ ਨੰਗੇ ਪੈਰੀਂ ਚੱਲ ਕੇ ਕਿਸਾਨ ਦਿੱਲੀ ਪਹੁੰਚੇ ਸਨ ਪਰ ਉਦੋਂ ਵੀ ਕੇਂਦਰ ਸਰਕਾਰ ਨੇ ਉਨ੍ਹਾ ਨੂੰ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਸੀ। ਪੱਤਰਕਾਰ ਸੰਮੇਲਨ ਵਿਚ ਵਿਧਾਇਕ ਬਾਵਾ ਹੈਨਰੀ, ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਮੇਅਰ ਜਗਦੀਸ਼ ਰਾਜ, ਸੁੱਢਾ ਲਾਲੀ ਅਤੇ ਹੋਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਰਿਹਾਨਾ ਦੇ ਸਮਰਥਨ ’ਚ ਆਏ ਕ੍ਰਿਕਟਰ ਇਰਫਾਨ ਪਠਾਨ, ਯਾਦ ਦਿਵਾਇਆ ਇਹ ਕਿੱਸਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

 

cherry

This news is Content Editor cherry