ਜਾਖੜ ਦੇ ਬਿਆਨ ਤੋਂ ਬਾਅਦ ਗੁੱਸੇ ਨਾਲ ‘ਲਾਲ’ ਹੋਏ ਰਾਜਾ ਵੜਿੰਗ, ਦਿੱਤੀ ਤਿੱਖੀ ਪ੍ਰਤੀਕਿਰਿਆ

05/15/2022 6:43:06 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੀ ਪਾਰਟੀ ਅਤੇ ਉਸਦੀ ਲੀਡਰਸ਼ਿਪ ਪ੍ਰਤੀ ਗਲਤ ਅਤੇ ਅਣਉਚਿਤ ਭੜਾਸ ਦੀ ਨਿੰਦਾ ਕੀਤੀ ਹੈ। ਉਦੈਪੁਰ ਦੇ ਚਿੰਤਨ ਕੈਂਪ ਤੋਂ ਜਾਰੀ ਇਕ ਬਿਆਨ ਵਿਚ ਵੜਿੰਗ ਨੇ ਕਿਹਾ ਕਿ ਇਹ ਬਹੁਤ ਦੁਖਦ, ਗਲਤ ਅਤੇ ਅਣ-ਉਚਿਤ ਹੈ ਕਿ ਜਾਖੜ ਨੇ ਲੋਕਾਂ ਵਿਚਕਾਰ ਜਾ ਕੇ ਪਾਰਟੀ ਖ਼ਿਲਾਫ ਅਜਿਹੇ ਭੱਦੇ ਅਤੇ ਬੇਬੁਨਿਆਦ ਦੋਸ਼ ਲਗਾਏ ਹਨ, ਜਿਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿੰਨਾ ਕੁਝ ਦਿੱਤਾ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਾਖੜ ਨੂੰ ਉਦੈਪੁਰ ਵਿਚ ਚੱਲ ਰਹੇ 3 ਦਿਨਾਂ ਚਿੰਤਨ ਕੈਂਪ ਦੌਰਾਨ ਪਾਰਟੀ ਅਤੇ ਉਸਦੀ ਲੀਡਰਸ਼ਿਪ ਖ਼ਿਲਾਫ ਅਜਿਹਾ ਬਦਨਾਮ ਕਰਨ ਵਾਲਾ ਹਮਲਾ ਕਰਨ ਦੀ ਥਾਂ, ਆਪਣੇ ਅੰਦਰ ਵੇਖਣਾ ਚਾਹੀਦਾ ਸੀ ਕਿ ਕਿਹੜੇ ਕਾਰਣਾਂ ਕਾਰਨਾਂ ਨਾਲ ਉਹ ਇਸ ਸਥਿਤੀ ਵਿਚ ਪਹੁੰਚੇ ਹਨ।

ਇਹ ਵੀ ਪੜ੍ਹੋ : ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ’ਚ ਆਏ ਨਵਜੋਤ ਸਿੱਧੂ, ਦਿੱਤਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿੰਨੀ ਵੱਡੀ, ਵਿਸ਼ਾਲ ਅਤੇ ਮਹਾਨ ਹੈ, ਜਿਸ ਨੂੰ ਜਾਖੜ ਦੀ ਥਾਂ ਹੋਰ ਕੋਈ ਬਿਹਤਰ ਤਰੀਕੇ ਨਾਲ ਨਹੀਂ ਜਾਣ ਸਕਦਾ, ਜਿਨ੍ਹਾਂ ਨੂੰ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਗੁਰਦਾਸਪੁਰ ਵਿਚ ਉਪਚੋਣਾਂ ਅਤੇ ਲੋਕਸਭਾ ਚੋਣਾਂ ਲਈ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ। ਸਿਰਫ ਇਸ ਲਈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਨੇ ਉਸੇ ਪਾਰਟੀ ਖ਼ਿਲਾਫ ਆਤਮਘਾਤੀ ਹਮਲਾ ਬੋਲ ਦਿੱਤਾ, ਜਿਸਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿੰਨਾ ਕੁਝ ਦਿੱਤਾ।

ਇਹ ਵੀ ਪੜ੍ਹੋ : ਗੈਂਗਸਟਰ ਤੋਂ ਖ਼ਤਰਨਾਕ ਅੱਤਵਾਦੀ ਬਣਿਆ ਰਿੰਦਾ ਨੂਰਪੁਰਬੇਦੀ ’ਚ ਕਰ ਚੁੱਕਾ ਹੈ ਵੱਡੀ ਵਾਰਦਾਤ

ਵੜਿੰਗ ਨੇ ਜਾਖੜ ਤੋਂ ਪੁੱਛਿਆ ਕਿ ਕੀ ਇਹ ਸੱਚਾਈ ਨਹੀਂ ਹੈ ਕਿ ਉਨ੍ਹਾਂ ਦੇ ਬਿਆਨਾਂ ਨੇ ਵੋਟਰਾਂ ਦੇ ਇਕ ਵੱਡੇ ਵਰਗ ਵਿਚਕਾਰ ਵਿਰੋਧ ਅਤੇ ਜੁਦਾਈ ਪੈਦਾ ਕੀਤਾ, ਜਿਸ ਕਾਰਨ ਪਾਰਟੀ ਨੂੰ ਨਾ ਸਿਰਫ ਪੰਜਾਬ, ਸਗੋਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਭਾਰੀ ਨੁਕਸਾਨ ਹੋਇਆ। ਵੜਿੰਗ ਨੇ ਕਿਹਾ ਕਿ ਇਨਾ ਸਭ ਕੁਝ ਹੋਣ ਦੇ ਬਾਵਜੂਦ ਪਾਰਟੀ ਨੇ ਬਹੁਤ ਸੰਜਮ ਰੱਖਿਆ ਅਤੇ ਉਨ੍ਹਾਂ ਦੀ ਸੀਨੀਅਰਤਾ ਦਾ ਸਨਮਾਨ ਕੀਤਾ ਪਰ ਅਫਸੋਸ ਹੈ ਕਿ ਉਨ੍ਹਾਂ ਨੇ ਇਸਦੀ ਇੱਜ਼ਤ ਨਾ ਰੱਖੀ। ਜਾਖੜ ਚਾਹੇ ਜਿੰਨੇ ਵੀ ਸੀਨੀਅਰ ਨੇਤਾ ਹਨ ਪਰ ਪਾਰਟੀ ਹਮੇਸ਼ਾ ਸਭ ਤੋਂ ਉੱਪਰ ਰਹਿੰਦੀ ਹੈ, ਫਿਰ ਭਾਵੇਂ ਤੁਸੀਂ ਕਿੰਨੇ ਵੀ ਵੱਡੇ ਹੋਵੋ ਜਾਂ ਫਿਰ ਕਿੰਨੇ ਵੀ ਸੀਨੀਅਰ ਮਹਿਸੂਸ ਕਰਦੇ ਹੋ।

ਇਹ ਵੀ ਪੜ੍ਹੋ : ਮੋਹਾਲੀ ਧਮਾਕਾ ਮਾਮਲੇ ’ਚ ਨਵਾਂ ਮੋੜ, ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News