ਗਰਮੀ ਨੂੰ ਦੂਰ ਕਰਨ ਲਈ ਬੱਚੇ ਮੌਤ ਨੂੰ ਕਰ ਰਹੇ ਕਲੌਲਾ

07/03/2019 1:52:19 PM

ਲੁਧਿਆਣਾ (ਗੁਰਦੇਵ ਸਿੰਘ)—ਲੁਧਿਆਣਾ ਦੇ ਨਾਲ ਲੱਗਦੇ ਇਲਾਕੇ ਜਿੱਥੋਂ ਨਹਿਰ ਲੰਘਦੀ ਹੈ ਉੱਥੇ ਨੌਜਵਾਨ ਅਤੇ ਕੁੱਝ ਬੱਚੇ ਅਕਸਰ ਨਹਿਰ 'ਚ ਨਹਾਉਂਦੇ ਵਿਖਾਈ ਦਿੰਦੇ ਹਨ ਅਤੇ ਲੁਧਿਆਣਾ ਗਿੱਲ ਓਵਰਬ੍ਰਿਜ ਨੇੜੇ ਬੱਚੇ ਰੇਲਵੇ ਲਾਈਨਾਂ ਤੇ ਚੜ੍ਹ ਕੇ ਨਹਿਰ 'ਚ ਛਾਲਾਂ ਮਾਰਦੇ ਹਨ ਪਰ ਪ੍ਰਸ਼ਾਸਨ ਇਸ ਤੋਂ ਬੇਖਬਰ ਹੈ, ਜਦੋਂਕਿ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਾਂਦੇ ਹੀ ਸਾਰੇ ਬੱਚੇ ਭੱਜ ਜਾਂਦੇ ਹਨ।ਜਾਣਕਾਰੀ ਮੁਤਾਬਕ ਨਹਾਉਣ ਆਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਰੋਕਦੇ ਹਨ ਪਰ ਬੱਚੇ ਨਹੀਂ ਰੁਕਦੇ ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਹੁਣ ਹੋਰ ਕਿੱਥੇ ਜਾਣ।

ਜਦੋਂ ਇਸ ਸਬੰਧੀ ਦੁੱਗਰੀ ਪੁਲਸ ਸਟੇਸ਼ਨ ਦੇ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਪੁਲਸ ਦੇ ਕੋਲ ਹੋਰ ਵੀ ਕੰਮ ਹੁੰਦੇ ਹਨ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੰਨੀ ਉਨ੍ਹਾਂ ਦੇ ਇਲਾਕੇ ਦੇ 'ਚ ਨਹਿਰ ਲੱਗਦੀ ਹੈ ਉੱਥੇ ਪੀ.ਸੀ.ਆਰ. ਟੀਮਾਂ ਭੇਜੀਆਂ ਜਾਂਦੀਆਂ ਹਨ ਪਰ ਪੁਲਸ ਮੁਲਾਜ਼ਮਾਂ ਨੂੰ ਵੇਖ ਕੇ ਬੱਚੇ ਅਤੇ ਨੌਜਵਾਨ ਭੱਜ ਜਾਂਦੇ ਹਨ। ਇਸ ਕਰਕੇ ਇਨ੍ਹਾਂ ਤੇ ਕਾਬੂ ਪਾਉਣ ਲਈ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Shyna

This news is Content Editor Shyna