ਸੁਲਤਾਨਪੁਰ ਲੋਧੀ ''ਚ ਦੋ ਧਿਰਾਂ ''ਚ ਤਕਰਾਰ, ਚੱਲੀਆਂ ਕਿਰਪਾਨਾਂ

10/04/2018 4:40:42 PM

ਸੁਲਤਾਨਪੁਰ ਲੋਧੀ (ਸੋਢੀ) : ਇੱਥੋਂ ਦੇ ਪਿੰਡ ਡਡਵਿੰਡੀ 'ਚ ਦੋ ਧਿਰਾਂ 'ਚ ਤਕਰਾਰ ਹੋ ਗਈ। ਦੱਸ ਦਈਏ ਕਿ ਪੁਲਸ ਚੌਕੀ ਮੋਠਾਂਵਾਲ 'ਚ ਦੋ ਧਿਰਾਂ 'ਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇਕ ਧਿਰ ਦੇ 10-12 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਕਿਰਪਾਨ ਲੱਗਣ ਨਾਲ ਸੁਖਜਿੰਦਰ ਸਿੰਘ ਪੁੱਤਰ ਸਾਧੂ ਸਿੰਘ ਅਤੇ ਚਰਨ ਸਿੰਘ ਪੁੱਤਰ ਸੂਰਤ ਸਿੰਘ ਦੋਵੇਂ ਨਿਵਾਸੀ ਡਡਵਿੰਡੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਦੂਜੀ ਧਿਰ ਵਲੋਂ ਵੀ ਇਕ ਮਹਿਲਾ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਦੀ ਖਬਰ ਹੈ। ਮੌਕੇ 'ਤੇ ਪੁੱਜੀ ਪੁਲਸ ਵਲੋਂ ਇਸ ਸੰਬੰਧੀ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।