ਸਮੁੱਚਾ ਪਿੰਡ ਭੌਰ ''ਆਪ'' ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ''ਚ ਸ਼ਾਮਲ

08/25/2017 2:48:08 PM

ਸੁਲਤਾਨਪੁਰ ਲੋਧੀ (ਧੀਰ) - ਹਲਕਾ ਸੁਲਤਾਨਪੁਰ ਲੋਧੀ 'ਚ ਦਿਨ-ਬ-ਦਿਨ ਹੋਰ ਮਜ਼ਬੂਤੀ ਵੱਲ ਵੱਧ ਰਹੀ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਹੋਰ ਜ਼ਬਰਦਸਤ ਹੁਲਾਰਾ ਮਿਲਿਆ ਜਦੋਂ ਸਮੁੱਚਾ ਪਿੰਡ ਭੌਰ ਬਲਾਕ ਸੰਮਤੀ ਮੈਂਬਰ ਰਮੇਸ਼ ਡਡਵਿੰਡੀ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੋਂ ਸਦਾ ਲਈ ਖਹਿੜਾ ਛੁਡਾ ਕੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਨੂੰ ਕਬੂਲ ਕਰਦਾ ਹੋਇਆ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ। ਸ਼ਾਮਲ ਕਰਨ ਵੇਲੇ ਇਕ ਸੰਖੇਪ ਸਮਾਗਮ 'ਚ ਵਿਧਾਇਕ ਚੀਮਾ ਨੇ ਸਮੂਹ ਪਿੰਡ ਵਾਸੀਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਇਹ ਪਛਤਾਵਾ ਨਹੀਂ ਹੋਵੇਗਾ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹਾਂ, ਕਿਉਂਕਿ ਕਾਂਗਰਸ ਪਾਰਟੀ ਹੀ ਅਜਿਹੀ ਧਰਮ ਨਿਰਪੱਖ ਪਾਰਟੀ ਹੈ, ਜੋ ਸਮਾਜ ਦੇ ਹਰੇਕ ਵਰਗ ਨੂੰ ਸਾਥ ਲੈ ਕੇ ਚਲਦੀ ਹੈ। 
ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਮੇਰੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ ਤੇ ਕੋਈ ਵੀ ਵਿਅਕਤੀ ਬੇਝਿਜਕ ਮੈਨੂੰ ਕੰਮ ਵਾਸਤੇ ਮਿਲ ਸਕਦਾ ਹੈ। ਚੀਮਾ ਨੇ ਕਿਹਾ ਕਿ ਮੇਰੇ ਜੀਵਨ ਦਾ ਇਕ ਹੀ ਮਕਸਦ ਹੈ ਕਿ ਜੇ ਵਾਹਿਗੁਰੂ ਨੇ ਮੈਨੂੰ ਇਹ ਸੇਵਾ ਬਖਸ਼ੀ ਹੈ, ਉਸ ਨੂੰ ਮੈਂ ਪੂਰੀ ਕਰਾਂਗਾ ਤੇ ਸਮੂਹ ਹਲਕਾ ਨਿਵਾਸੀਆਂ ਨੂੰ ਭਰੋਸਾ ਦਿੰਦਾ ਹਾਂ ਕਿ 550 ਸਾਲਾ ਗੁਰਪੁਰਬ ਨੂੰ ਇਤਿਹਾਸਕ ਮਨਾਉਣ 'ਚ ਕੋਈ ਵੀ ਕਸਰ ਨਹੀਂ ਬਾਕੀ ਰਹਿਣ ਦੇਵਾਂਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਹਨ, ਉਸ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ ਤੇ ਕਿਸਾਨਾਂ ਦੇ ਕਰਜ਼ੇ ਜੋ 2 ਲੱਖ ਤੱਕ ਮੁਆਫ ਕੀਤੇ ਹਨ ਉਸ ਤਹਿਤ ਹਲਕੇ ਦੇ ਕਰੀਬ 10 ਹਜ਼ਾਰ ਕਿਸਾਨਾਂ ਦੇ ਕਰਜ਼ੇ ਮੁਆਫ ਹੋਣਗੇ, ਜਿਸ ਲਈ ਮੁੱਖ ਮੰਤਰੀ ਵਲੋਂ ਇਕ ਕਰਜ਼ਾ ਮੁਆਫੀ ਸਰਟੀਫਿਕੇਟ ਹੋਵੇਗਾ ਜਿਸ ਨੂੰ ਮੈਂ ਲਿਆ ਕੇ ਕਿਸਾਨ ਨੂੰ ਸੌਂਪਾਂਗਾ ਤੇ ਫਿਰ ਕਿਸਾਨ ਇਸ ਨੂੰ ਬੈਂਕ 'ਚ ਦੇ ਸਕਦਾ ਹੈ।
ਇਸ ਮੌਕੇ ਬਲਾਕ ਸੰਮਤੀ ਮੈਂਬਰ ਰਮੇਸ਼ ਡਡਵਿੰਡੀ, ਗੁਰਮੇਲ ਸਿੰਘ ਚਾਹਲ, ਸੰਦੀਪ ਸਿੰਘ ਕਲਸੀ ਆਦਿ ਨੇ ਸਰਵਨ ਸਿੰਘ ਭੌਰ, ਕੁਲਵੰਤ ਸਿੰਘ ਭੌਰ, ਜਥੇ. ਸਤਨਾਮ ਸਿੰਘ ਭੌਰ, ਸੁਖਵਿੰਦਰ ਸਿੰਘ ਪੰਚ, ਅਵਤਾਰ ਸਿੰਘ, ਪ੍ਰਿਤਪਾਲ ਸਿੰਘ, ਆਤਮਾ ਸਿੰਘ ਸੈਕਟਰੀ, ਬਲਜਿੰਦਰ ਸਿੰਘ ਪੰਚ, ਸੂਬੇਦਾਰ ਮਲਕੀਤ ਸਿੰਘ, ਮੋਹਨ ਸਿੰਘ ਪੰਚ, ਗਿਆਨੀ ਹਰਜਿੰਦਰ ਸਿੰਘ, ਕੁਲਦੀਪ ਸਿੰਘ ਮੋਠਾਂਵਾਲ, ਹਰਵਿੰਦਰ ਸਿੰਘ, ਸੰਤੋਖ ਸਿੰਘ, ਬਿੰਦਰ ਸਿੰਘ ਪੰਚ, ਮੇਜਰ ਸਿੰਘ ਨੰਬਰਦਾਰ, ਨਾਨਕ ਸਿੰਘ, ਮੰਗਲ ਸਿੰਘ, ਸਤਿੰਦਰ ਸਿੰਘ ਚੀਮਾ ਸਾਬਕਾ ਪੰਚਾਇਤ ਅਫਸਰ, ਰਣਜੀਤ ਸਿੰਘ, ਰਵਿੰਦਰ ਰਵੀ ਪੀ. ਏ. ਬਲਜਿੰਦਰ ਸਿੰਘ, ਬਲਕਾਰ ਸਿੰਘ, ਸੰਤੋਖ ਸਿੰਘ, ਰਾਣਾ ਫੌਜੀ ਕਾਲੌਨੀ ਤੇ ਰਿੰਟਾ ਆਦਿ ਹਾਜ਼ਰ ਸਨ।