ਟਕਸਾਲੀਆਂ ਵੱਲੋਂ ਖਡੂਰ ਸਾਹਿਬ ਤੋਂ ਉਮੀਦਵਾਰ ਵਾਪਸ ਲੈਣ ''ਤੇ ਸੁਣੋ ਕੀ ਬੋਲੇ ਖਹਿਰਾ

04/15/2019 4:10:29 PM

ਕਪੂਰਥਲਾ (ਓਬਰਾਏ)— ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਟਕਸਾਲੀ ਵੱਲੋਂ ਆਪਣਾ ਉਮੀਦਵਾਰ ਵਾਪਸ ਲੈਣ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਵਿਰੋਧੀ ਧਿਰ ਹੋਰ ਮਜ਼ਬੂਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਪੀ. ਡੀ. ਏ. ਦੀ ਉਮੀਦਵਾਰ ਬੀਬੀ ਖਾਲੜਾ ਨੂੰ ਆਜ਼ਾਦ ਉਮੀਦਵਾਰ ਐਲਾਨਣ 'ਤੇ ਵੀ ਪਾਰਟੀ ਪਲੇਟਫਾਰਮ 'ਤੇ ਵਿਚਾਰ ਹੋ ਰਿਹਾ ਹੈ। 
ਉਥੇ ਹੀ ਖਹਿਰਾ ਨੇ 'ਆਪ' ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵੱਲੋਂ ਫੰਡਿੰਗ ਦੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਸਾਧੂ ਸਿੰਘ ਜੋਕਿ ਪਿਛਲੇ 5 ਸਾਲ ਬੀਮਾਰ ਰਹੇ ਪਰ ਉਨ੍ਹਾਂ ਦੇ ਮਨ 'ਚ ਜੋ ਵੀ ਮਨਘੜਤ ਗੱਲਾਂ ਆਉਂਦੀਆਂ ਹਨ ਉਹ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਸਾਧੂ ਸਿੰਘ ਨੇ ਖਹਿਰਾ ਨੂੰ ਕਿਸੇ ਏਜੰਸੀ ਤੋਂ ਫੰਡਿੰਗ ਲੈ ਕੇ ਦੇਸ਼ ਅਤੇ ਸੂਬੇ ਖਿਲਾਫ ਕੰਮ ਕਰਨ ਦੇ ਦੋਸ਼ ਲਗਾਏ ਸਨ ਅਤੇ ਕਿਹਾ ਕਿ ਭਾਜਪਾ ਦੇ ਇਸ਼ਾਰਿਆਂ 'ਤੇ ਉਨ੍ਹਾਂ ਨੇ 'ਆਪ' ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। 
ਕੈਪਟਨ ਵੱਲੋਂ ਜਲਿਆਂਵਾਲਾ ਵਾਲਾ ਬਾਗ 'ਚ ਨਾ ਪਹੁੰਚਣ 'ਤੇ ਖਹਿਰਾ ਨੇ ਬੋਲਦੇ ਹੋਏ ਕਿਹਾ ਕਿ ਉਹ ਕੈਪਟਨ ਦੀ ਮਜਬੂਰੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਉਹ ਮੁੱਖ ਮੰਤਰੀ ਹਨ ਅਤੇ ਜੇਕਰ ਉਹ ਰਾਹੁਲ ਗਾਂਧੀ ਦੇ ਨਾਲ ਨਾ ਰਹਿੰਦੇ ਤਾਂ ਉਨ੍ਹਾਂ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਖਿੱਸਕਣ ਦਾ ਡਰ ਸੀ। 
ਖਹਿਰਾ ਨੇ ਡੇਰਾ ਪ੍ਰੇਮੀਆਂ ਅਤੇ ਨਾਮ ਚਰਚਾ ਦੇ ਵਿਸ਼ੇ 'ਤੇ ਬੋਲਦੇ ਹੋਏ ਕਿਹਾ ਕਿ ਚੋਣਾਂ ਦੇ ਸਮੇਂ 'ਚ ਅਜਿਹਾ ਵਿਵਾਦ ਨਾ ਹੋਵੇ, ਇਸ ਦੇ ਲਈ ਕਾਨੂੰਨ ਵਿਵਸਥਾ ਬਣਾਏ ਰੱਖਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇਕ ਟਵੀਟ ਜ਼ਰੀਏ ਵੀ ਇਕ ਮੁੱਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਹੈ, ਜਿਸ 'ਚ ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਜਿਸ 'ਚ ਅਕਾਲੀ, ਭਾਜਪਾ ਕਾਂਗਰਸ ਅਤੇ 'ਆਪ' ਮੁਖੀ ਦਾ ਅਜਿਹਾ ਚਿਹਰਾ ਬੇਨਕਾਬ ਕੀਤਾ ਹੈ, ਜਿਸ 'ਚ ਉਹ ਗੱਲ ਤਾਂ ਮਹਿਲਾ ਹਿਤੈਸ਼ੀ ਹੋਣ ਦੀ ਕਰਦੇ ਹਨ ਪਰ ਸੂਬਾ ਪੰਜਾਬ 'ਚ ਔਰਤਾਂ ਨੂੰ ਟਿਕਟ ਦੇਣ 'ਚ ਨਾਕਾਮ ਰਹੀ ਅਤੇ ਉਨ੍ਹਾਂ ਦੇ ਪੀ. ਡੀ. ਏ. ਫਰੰਟ ਨੇ ਪੰਜਾਬ 'ਚ ਦੋ ਸਾਧਾਰਨ ਔਰਤਾਂ ਨੂੰ ਟਿਕਟ ਦੇ ਕੇ ਵੱਖਰੀ ਤਸਵੀਰ ਪੇਸ਼ ਕੀਤੀ ਹੈ।

shivani attri

This news is Content Editor shivani attri