ਸੁਖਪਾਲ ਖਹਿਰਾ ਦੇ ਹਲਕੇ ਦੇ ਨੌਜਵਾਨਾਂ ਨੇ ਭਗਵੰਤ ਮਾਨ ਤੋਂ ਮੰਗੀ ਮਦਦ (ਵੀਡੀਓ)

02/06/2019 6:55:39 PM

ਸੰਗਰੂਰ (ਪ੍ਰਿੰਸ ਪੋਰਚਾ) : ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਵੱਖ ਹੋਏ ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦੇ ਹਲਕਾ ਭੁਲੱਥ ਦੇ ਨੌਜਵਾਨਾਂ ਨੇ ਖਹਿਰਾ ਦੇ ਵਿਰੋਧੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ। ਦਰਅਸਲ ਅਮੀਨੀਆ ਦੇਸ਼ 'ਚ ਫਸੇ ਖਹਿਰਾ ਦੇ ਹਲਕਾ ਭੁਲੱਥ ਦੇ ਤਿੰਨ ਨੌਜਵਾਨਾਂ ਨੇ ਭਗਵੰਤ ਮਾਨ ਨੂੰ ਵੀਡੀਓ ਭੇਜ ਕੇ ਮਦਦ ਦੀ ਅਪੀਲ ਕੀਤੀ ਹੈ। ਵੀਡੀਓ ਵਿਚ ਨੌਜਵਾਨਾਂ ਨੂੰ ਮਾਨ ਨੂੰ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਥੋਂ ਦੀ ਪੁਲਸ ਕੋਲ ਵੀ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। 


ਵਿਦੇਸ਼ਾਂ ਵਿਚ ਫਸੇ ਪੰਜਾਬ ਦੇ ਨੌਜਵਾਨਾਂ ਨੂੰ ਮਦਦ ਲਈ ਪਹਿਲੀ ਪਸੰਦ ਅਕਸਰ ਭਗਵੰਤ ਮਾਨ ਹੀ ਰਹਿੰਦੇ ਹਨ। ਉਹ ਵੀਡੀਓਜ਼ ਭੇਜ ਕੇ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਉਂਦੇ ਹਨ ਅਤੇ ਅਜਿਹੀ ਗੁਹਾਰ ਹੀ ਭੁਲੱਥ ਹਲਕੇ ਦੇ ਇਨ੍ਹਾਂ ਨੌਜਵਾਨਾਂ ਨੇ ਲਗਾਈ ਹੈ। ਉੱਧਰ ਭਗਵੰਤ ਮਾਨ ਨੇ ਇਸ ਵੀਡੀਓ ਦੇ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ। 
ਇੱਥੇ ਭਗਵੰਤ ਮਾਨ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਵੀ ਲਾਇਆ ਹੈ। ਮਾਨ ਨੇ ਕਿਹਾ ਕਿ ਵਾਰ-ਵਾਰ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਪੰਜਾਬ ਸਰਕਾਰ ਠੱਗ ਏਜੰਟਾਂ 'ਤੇ ਨਕੇਲ ਨਹੀਂ ਕੱਸ ਰਹੀ। ਜਿਸ ਕਾਰਨ ਨਾ ਸਿਰਫ ਪੰਜਾਬ ਦੇ ਨੌਜਵਾਨ ਬਾਹਰ ਹੋ ਕੇ ਖੱਜਲ ਖੁਆਰ ਹੁੰਦੇ ਹਨ ਸਗੋਂ ਕਈ ਵਾਰ ਤਾਂ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ।

Gurminder Singh

This news is Content Editor Gurminder Singh