ਸੰਦੀਪ ਨੰਗਲ ਅੰਬੀਆਂ ਦੇ ਘਰ ਪਹੁੰਚੇ ਸੁਖਪਾਲ ਖਹਿਰਾ, ਪਰਿਵਾਰ ਲਈ ਕੀਤੀ ਇਹ ਮੰਗ (ਵੀਡੀਓ)

03/15/2022 10:29:23 PM

ਨਕੋਦਰ (ਬਿਊਰੋ) : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਵੀ ਸ਼ਹੀਦ ਤੋਂ ਘੱਟ ਨਹੀਂ ਹੈ, ਉਸ ਦੇ ਪਰਿਵਾਰ ਨੂੰ ਇਕ ਕਰੋੜ ਰੁਪਿਆ ਤੇ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਕਤਲ ਦੀ ਜ਼ਿੰਮੇਵਾਰੀ ਸਟੇਟ ’ਤੇ ਆਉਂਦੀ ਹੈ ਕਿਉਂਕਿ ਇਹ ਉਸ ਦੇ ਲਾਅ ਐਂਡ ਆਰਡਰ ਦੀ ਅਸਫ਼ਲਤਾ ਹੈ। ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਿਹੜੇ ਜਵਾਨ ਸ਼ਹੀਦ ਹੁੰਦੇ ਹਨ, ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ। ਇਸ ਲਈ ਸੰਦੀਪ ਦੇ ਪਰਿਵਾਰ ਨੂੰ ਵੀ ਇਕ ਕਰੋੜ ਰੁਪਿਆ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਸਮੇਤ 5 ਸੂਬਿਆਂ ਦੇ ਕਾਂਗਰਸ ਪ੍ਰਧਾਨਾਂ ਤੋਂ ਮੰਗਿਆ ਅਸਤੀਫ਼ਾ

ਸੰਦੀਪ ਜੋ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ ਤੇ ਆਪਣੀ ਜ਼ਿੰਦਗੀ ’ਚ ਬਹੁਤ ਪੈਸੇ ਕਮਾ ਰਿਹਾ ਸੀ ਤੇ ਅਚਾਨਕ 38 ਸਾਲ ਦੀ ਉਮਰ ’ਚ ਉਸ ਦਾ ਕਤਲ ਕਰ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਨੰਗਲ ਅੰਬੀਆਂ ਕਬੱਡੀ ਖੇਡ ਨੂੰ ਤਾਂ ਪ੍ਰਮੋਟ ਕਰਦਾ ਹੀ ਸੀ, ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੰਦਾ ਸੀ। ਉਹ ਲੋਕਾਂ ਨੂੰ ਮਾੜੀਆਂ ਹਰਕਤਾਂ ਤੋਂ ਹਟਾ ਕੇ ਚੰਗੇ ਪਾਸੇ ਲਾਉਣ ਦਾ ਕੰਮ ਕਰਦਾ ਸੀ। ਉਸ ਨਾਲ ਬਹੁਤ ਅਨਿਆਂ ਹੋਇਆ ਹੈ। ਸਾਡੀ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਮੱਲੀਆਂ ਵਿਚ ਚੱਲਦੇ ਟੂਰਨਾਮੈਂਟ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

Manoj

This news is Content Editor Manoj