ਆਪ ਅਤੇ ਕਾਂਗਰਸ ਦੀ ਲੜਾਈ ''ਚ ਅਕਾਲੀ ਪਤਲੀ ਗਲੀ ''ਚੋਂ ਬਚ ਨਿਕਲੇ— ਖਹਿਰਾ

Wednesday, Jul 05, 2017 - 03:19 PM (IST)

ਚੰਡੀਗੜ੍ਹ— ਚੰਡੀਗੜ੍ਹ ਵਿਖੇ ਹੋਈ ਪ੍ਰੈੱਸ ਕਾਨਫਰੰਸ ਵਿਚ ਬੋਲਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਆਪ ਅਤੇ ਕਾਂਗਰਸ ਦੀ ਲੜਾਈ ਵਿਚ ਅਕਾਲੀ ਪਤਲੀ ਗਲੀ 'ਚੋਂ ਬਚ ਨਿਕਲੇ। ਉਨ੍ਹਾਂ ਕਿਹਾ ਆਪ ਦੇ ਵਿਧਾਇਕ ਵਿਧਾਨ ਸਭਾ ਵਿਚ ਪੂਰੀ ਤਿਆਰੀ ਨਾਲ ਗਏ ਸਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਵਿਧਾਇਕ ਜਿੱਥੇ ਊਲ-ਜਲੂਲ ਬੋਲ ਰਹੇ ਸਨ ਅਤੇ ਰਾਜਾ ਵੜਿੰਗ ਵਰਗੇ ਕਮੇਡੀ ਕਰਕੇ ਆ ਗਏ, ਉੱਥੇ ਆਪ ਦੇ ਵਿਧਾਇਕ ਹੀ ਸਨ, ਜੋ ਮੁੱਦੇ ਚੁੱਕ ਰਹੇ ਸਨ। ਖਹਿਰਾ ਨੇ ਕੈਪਟਨ ਨੂੰ ਚੁਣੌਤੀ ਦਿੰਦੇ ਹੋ ਕਿਹਾ ਕਿ ਉਹ ਚਾਹੁਣ ਤਾਂ ਆਪ ਦੇ ਵਿਧਾਇਕਾਂ ਅਤੇ ਆਪਣੇ ਸਕੱਤਰਾਂ ਦੀ ਲਾਈਵ ਬਹਿਸ ਕਰਵਾ ਲੈਣ। ਕਿਸ ਨੂੰ ਬੋਲਣਾ ਆਉਂਦਾ ਹੈ ਇਹ ਪਤਾ ਲੱਗ ਜਾਵੇਗਾ।


Kulvinder Mahi

News Editor

Related News