ਕਾਂਗਰਸ ਦੇ 100 ਦਿਨ, ਕਿਸਾਨਾਂ ਦੀਆਂ 100 ਖੁਦਕੁਸ਼ੀਆਂ- ਖਹਿਰਾ

Wednesday, Jul 05, 2017 - 03:04 PM (IST)

ਚੰਡੀਗੜ੍ਹ— ਕਾਂਗਰਸ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਆਪ ਵਿਧਾਇਕ ਸੁਖਪਾਲ ਖਹਿਰਾ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਇਹ ਸਾਰਾ ਇਕ ਡਰਾਮਾ ਹੈ। ਕਾਂਗਰਸ ਸਰਕਾਰ ਨੇ ਸਿਰਫ ਇਕ ਸਾਲ ਦਾ ਕਰਜ਼ਾ ਮੁਆਫ ਕੀਤਾ ਹੈ। ਕਾਂਗਰਸ ਦੇ 100 ਦਿਨਾਂ ਵਿਚ 100 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਹੁਣ ਤੱਕ 15 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕੈਪਟਨ ਕਦੇ ਕਿਸੇ ਕਿਸਾਨ ਦੇ ਘਰ ਨਹੀਂ ਪੁੱਜੇ।


Kulvinder Mahi

News Editor

Related News