ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ''ਸੁਖਪਾਲ ਖਹਿਰਾ'' ਗੈਰ ਹਾਜ਼ਰ

08/02/2019 3:40:45 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ 2 ਅਗਸਤ ਨੂੰ ਸ਼ੁਰੂ ਹੋਏ ਮਾਨਸੂਨ ਸੈਸ਼ਨ ਦੌਰਾਨ ਸੁਖਪਾਲ ਸਿੰਘ ਖਹਿਰਾ ਗੈਰ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਪਹਿਲੇ ਦਿਨ ਦੀ ਕਾਰਵਾਈ 'ਚ ਹਿੱਸਾ ਨਹੀਂ ਲਿਆ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ 4 ਧੜਿਆਂ 'ਚ ਵੰਡੀ ਜਾ ਚੁੱਕੀ ਹੈ ਅਤੇ ਸਾਰੇ ਮੈਂਬਰ ਆਪਣੀ ਹੋਂਦ ਜਤਾਉਣ ਲਈ ਸਦਨ 'ਚ ਬੋਲਣ ਦੇ ਮੁੱਦੇ 'ਤੇ ਆਪਸ 'ਚ ਭਿੜ ਸਕਦੇ ਹਨ। ਜਿੱਥੇ ਇਕ ਪਾਸੇ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਹਰਪਾਲ ਸਿੰਘ ਚੀਮਾ ਕਰਦੇ ਹਨ, ਉੱਥੇ ਹੀ ਸੁਖਪਾਲ ਖਹਿਰਾ ਦੀ ਅਗਵਾਈ 'ਚ 6 ਵਿਧਾਇਕ ਵੱਖਰੇ ਚੱਲ ਰਹੇ ਹਨ। ਅਮਨ ਅਰੋੜਾ ਅੱਜ-ਕੱਲ ਹੋਰਨਾਂ ਮੈਂਬਰਾਂ ਤੋਂ ਵੱਖ ਹੋ ਕੇ ਚੱਲ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਵੱਖਰੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਕੰਵਰ ਸੰਧੂ ਵੀ ਖਹਿਰਾ ਤੋਂ ਦੂਰ ਰਹੇ ਹਨ ਅਤੇ ਉਹ ਇਸ ਸਮੇਂ 3 ਹੋਰ ਵਿਧਾਇਕਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ, ਜਦੋਂ ਕਿ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਇਕੱਠੇ ਹਨ। 

Babita

This news is Content Editor Babita