ਖਹਿਰਾ ਜਨਵਰੀ ''ਚ ਕਰਨਗੇ ਨਵੀਂ ਪਾਰਟੀ ਦਾ ਐਲਾਨ

12/27/2018 12:34:22 PM

ਜਲੰਧਰ (ਰਮਨਦੀਪ ਸੋਢੀ) : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਗਲੇ ਸਾਲ ਜਨਵਰੀ ਦੇ ਪਹਿਲੇ ਹਫਤੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਹੀਨੇ 'ਸ਼ਹੀਦੀ ਹਫਤਾ' ਚੱਲ ਰਿਹਾ ਹੈ, ਇਸ ਕਾਰਨ ਉਹ ਕਿਸੇ ਤਰ੍ਹਾਂ ਦੀ ਸਿਆਸੀ ਗਤੀਵਿਧੀ ਨਹੀਂ ਕਰਨਾ ਚਾਹੁੰਦੇ, ਜਿਸ ਕਾਰਨ ਪਾਰਟੀ ਦਾ ਨਾਂ ਜਨਵਰੀ ਮਹੀਨੇ 'ਚ ਐਲਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੁਖਪਾਲ ਖਹਿਰਾ ਨੇ 'ਜਗਬਾਣੀ' ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਨਵੀਂ ਪਾਰਟੀ ਪੰਜਾਬੀਅਤ ਨਾਲ ਸੰਬਧਿਤ ਹੋਵੇਗੀ।

Babita

This news is Content Editor Babita