ਖਹਿਰਾ ਨੇ ਦੱਸੀ ਅਲਟੀਮੇਟਮ ਦੀ ਅਗਲੀ ਰਣਨੀਤੀ

10/13/2018 7:14:54 PM

ਜਲੰਧਰ (ਰਮਨਦੀਪ ਸੋਢੀ) : ਜੇਕਰ 15 ਦਿਨ ਦੇ ਦਿੱਤੇ ਗਏ ਅਲਟੀਮੇਟਮ ਵਿਚ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਦੋਸ਼ੀਆਂ ਖਿਲਾਫ ਨਹੀਂ ਕਰਦੀ ਹੈ ਤਾਂ ਇਨਸਾਫ ਮੋਰਚੇ ਨਾਲ ਸਲਾਹ ਮਸ਼ਵਰਾ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਚੰਡੀਗੜ੍ਹ ਵਿਚ ਵੀ ਰੋਸ ਮਾਰਚ ਦਿੱਤਾ ਜਾ ਸਕਦਾ ਹੈ ਜੇ ਲੋੜ ਪਈ ਤਾਂ ਬਰਗਾੜੀ ਤੋਂ ਮੁੱਖ ਮੰਤਰੀ ਦੇ ਕੋਠੀ ਤੱਕ ਵੀ ਰੋਸ ਮਾਰਚ ਕੱਢਿਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੁਖਪਾਲ ਖਹਿਰਾ ਨੇ 'ਜਗ ਬਾਣੀ' ਨਾਲ ਦਿੱਤੇ ਇੰਟਰਵਿਊ ਦੌਰਾਨ ਕੀਤਾ।

ਖਹਿਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਬਹੁਤ ਵੱਡਾ ਹੈ, ਜਿਸ ਕਾਰਨ ਸਿੱਖ ਸੰਗਤਾਂ ਵਿਚ ਬਹੁਤ ਰੋਸ ਹੈ। ਇਸੇ ਰੋਸ ਨੂੰ ਜ਼ਾਹਰ ਕਰਨ ਲਈਲੋਕ 7 ਅਕਤੂਬਰ ਆਪ ਮੁਹਾਰੇ ਲੋਕ ਬਰਗਾੜੀ ਵਿਖੇ ਰੋਸ ਮਾਰਚ ਵਿਚ ਸ਼ਾਮਲ ਹੋਏ ਸਨ। ਖਹਿਰਾ ਨੇ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ। ਕਾਂਗਰਸ ਤੇ ਅਕਾਲੀ ਦਲ ਦਾ ਰਲੇਵਾਂ ਹੋ ਚੁੱਕਾ ਹੈ, ਇਸ ਲਈ ਜਦੋਂ ਅਕਾਲੀ ਦਲ ਸੱਤਾ ਵਿਚ ਹੁੰਦੀ ਹੈ ਤਾਂ ਕਾਂਗਰਸੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਅਤੇ ਹੁਣ ਜਦੋਂ ਕਾਂਗਰਸ ਸੱਤਾ ਵਿਚ ਹੈ ਤਾਂ ਅਕਾਲੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ।  

ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ 'ਤੇ ਅਜੇ ਵੀ ਬਾਦਲਾਂ ਦਾ ਚੈਨਲ ਭਾਰੂ ਹੈ। ਇਹੋ ਕਾਰਨ ਹੈ ਕਿ ਪੰਜਾਬ ਵਿਚ ਹੋਣ ਵਾਲੇ ਕਬੱਡੀ ਮੈਚ ਵੀ ਇਸੇ ਚੈਨਲ ਵਲੋਂ ਕਵਰ ਕੀਤੇ ਜਾਣਗੇ। ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਚਾਹੁਣ ਤਾਂ ਬਾਦਲਾਂ 'ਤੇ ਤੁਰੰਤ ਕਾਰਵਾਈ ਹੋ ਜਾਵੇ ਪਰ ਜਾਣ ਬੁੱਝ ਕੇ ਬਾਦਲਾਂ ਖਿਲਾਫ ਕੋਈ ਕਦਮ ਨਹੀਂ ਚੁੱਕਿਆ ਜਾਂਦਾ।

www.jagbani.com