ਮਾਨਸੂਨ ਸਿਰ ''ਤੇ, ਸੁਖਨਾ ''ਚੋਂ ਵੀਡ ਕੱਢਣ ਲਈ ਫਿਰ ਜਾਰੀ ਹੋਇਆ ਟੈਂਡਰ

Wednesday, Jul 12, 2017 - 08:04 AM (IST)

ਚੰਡੀਗੜ੍ਹ  (ਵਿਜੇ) - ਜਦੋਂ ਸਮਾਂ ਸੀ ਉਦੋਂ ਤਾਂ ਯੂ. ਟੀ. ਦੇ ਇੰਜੀਨੀਅਰਿੰਗ ਵਿਭਾਗ ਨੇ ਸੁਖਨਾ ਲੇਕ ਤੋਂ ਵੀਡ ਕੱਢਣ ਦੇ ਕੰਮ 'ਚ ਕੋਈ ਤੇਜ਼ੀ ਨਹੀਂ ਦਿਖਾਈ, ਹੁਣ ਜਦੋਂਕਿ ਮੌਸਮ ਵਿਭਾਗ ਨੇ ਆਉਣ ਵਾਲੇ 24 ਤੋਂ 48 ਘੰਟਿਆਂ ਅੰਦਰ ਮਾਨਸੂਨ ਆਉਣ ਦੀ ਭਵਿੱਖਬਾਣੀ ਕਰ ਦਿੱਤੀ ਹੈ ਤਾਂ ਮੰਗਲਵਾਰ ਨੂੰ ਝੀਲ 'ਚੋਂ ਵੀਡ ਕੱਢਣ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ।  ਸਵਾਲ ਇਹ ਹੈ ਕਿ ਹੁਣ ਜਦੋਂਕਿ ਬਾਰਿਸ਼ ਕਾਰਨ ਸੁਖਨਾ ਲੇਕ ਦਾ ਵਾਟਰ ਲੈਵਲ ਵਧਣ ਵਾਲਾ ਹੈ ਤਾਂ ਅਜਿਹੇ 'ਚ ਪੂਰੀ ਤਰ੍ਹਾਂ ਲੇਕ ਨੂੰ ਵੀਡ ਮੁਕਤ ਕਿਵੇਂ ਕੀਤਾ ਜਾ ਸਕੇਗਾ? ਇੰਜੀਨੀਅਰਿੰਗ ਵਿਭਾਗ ਵਲੋਂ ਵੀਡ ਕੱਢਣ ਲਈ 9.55 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਕੰਟ੍ਰੈਕਟਰ ਤੋਂ ਮੰਗ ਕੀਤੀ ਗਈ ਹੈ ਕਿ ਵੀਡ ਕੱਢਣ ਲਈ ਸਪੈਸ਼ਲਾਈਜ਼ਡ ਲੇਬਰ ਹੋਣੀ ਚਾਹੀਦੀ ਪਰ ਜੋ ਲੇਬਰ ਲਗਭਗ ਸੁੱਕ ਚੁੱਕੀ ਸੁਖਨਾ ਲੇਕ 'ਚੋਂ ਵੀਡ ਨਹੀਂ ਕੱਢ ਸਕੀ ਤਾਂ ਕੀ ਕਰਮਚਾਰੀ ਪਾਣੀ 'ਚੋਂ ਵੀਡ ਨੂੰ ਜੜ੍ਹੋਂ ਛੁਟਕਾਰਾ ਦਿਵਾਉਣ 'ਚ ਸਫਲ ਹੋਣਗੇ?  ਇਸ ਸੀਜ਼ਨ ਦਾ ਇਹ ਦੂਜੀ ਵਾਰ ਇੰਜੀਨੀਅਰਿੰਗ ਵਿਭਾਗ ਵਲੋਂ ਲਗਭਗ 10 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ 'ਚ ਜਦੋਂ ਟੈਂਡਰ ਜਾਰੀ ਹੋਇਆ ਸੀ ਤਾਂ ਕੰਮ ਇੰਨੀ ਹੌਲੀ ਗਤੀ ਨਾਲ ਚੱਲਿਆ ਸੀ ਕਿ ਦੋ ਮਹੀਨੇ ਬੀਤੇ ਜਾਣ ਦੇ ਬਾਵਜੂਦ ਸੁਖਨਾ ਦਾ ਇਕ ਹਿੱਸਾ ਵੀ ਵੀਡ ਮੁਕਤ ਨਹੀਂ ਹੋ ਸਕਿਆ ਸੀ।


Related News