ਖਤਰੇ ਦੇ ਨਿਸ਼ਾਨ ਤੋਂ ਉੱਪਰ ''ਸੁਖਨਾ'', ਫਲੱਡ ਗੇਟ ਖੋਲ੍ਹਣ ਤੋਂ ਬਾਅਦ ਦਿਖਿਆ ਹੜ੍ਹ ਵਰਗਾ ਮੰਜ਼ਰ

08/24/2020 11:34:23 AM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਸ਼ਨੀਵਾਰ ਦੇਰ ਰਾਤ ਪਏ ਮੀਂਹ ਨਾਲ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ 2 ਸਾਲ ਬਾਅਦ ਫਿਰ ਸੁਖਨਾ ਦੇ ਫਲੱਡ ਗੇਟ ਖੋਲ੍ਹਣੇ ਪਏ। ਇਹ ਗੇਟ ਤੜਕੇ ਖੋਲ੍ਹੇ ਗਏ। ਇਸ ਨਾਲ ਆਸ-ਪਾਸ ਦੇ ਕਈ ਇਲਾਕਿਆਂ 'ਚ ਪਾਣੀ ਵੜ ਗਿਆ।

ਇਹ ਵੀ ਪੜ੍ਹੋ : ਨੂੰਹ ਦੀ ਡਲਿਵਰੀ ਦੌਰਾਨ ਹਸਪਤਾਲ 'ਚ ਜੋ ਕੁੱਝ ਹੋਇਆ, ਸੱਸ ਨੇ ਰੋ-ਰੋ ਸੁਣਾਈ ਦਾਸਤਾਨ

ਬਰਸਾਤੀ ਨਾਲੇ 'ਚ ਪਾਣੀ ਭਰਨ ਅਤੇ ਉੱਖੜੇ ਦਰੱਖਤ ਪੁਲਾਂ ਕੋਲ ਫਸਣ ਨਾਲ ਪੁਲਾਂ ਦੇ ਉਪਰੋਂ ਪਾਣੀ ਵਗਣ ਲੱਗਾ। ਬਲਟਾਣਾ ਸਮੇਤ ਕਈ ਇਲਾਕੇ ਡੁੱਬ ਗਏ। ਅਹਿਤਿਹਾਤ ਵੱਜੋਂ ਪ੍ਰਸ਼ਾਸਨ ਨੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਜਾਗਰੂਕ ਕੀਤਾ। ਸੁਪਰੀਡੈਂਟ ਇੰਜੀਨੀਅਰ ਸੀ. ਬੀ. ਓਝਾ ਨੇ ਦੱਸਿਆ ਕਿ ਸੁਖਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ 1163.40 ਫੁੱਟ ’ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਫਲੱਡ ਗੇਟ ਖੋਲ੍ਹਣੇ ਪਏ।

ਇਹ ਵੀ ਪੜ੍ਹੋ : ਨਹਿਰ 'ਚ ਨਹਾ ਰਹੇ ਸੀ ਬੱਚੇ, ਅਚਾਨਕ ਪਿੱਛਿਓਂ ਆਇਆ ਛੱਲਾਂ ਮਾਰਦਾ ਪਾਣੀ ਤੇ ਫਿਰ...

ਐਤਵਾਰ ਤੜਕੇ 3.10 ਵਜੇ ਦੋ ਫਲੱਡ ਗੇਟ ਖੋਲ੍ਹੇ ਗਏ, ਜਿਨ੍ਹਾਂ ਨੂੰ ਦੁਪਹਿਰ ਡੇਢ ਵਜੇ ਬੰਦ ਕੀਤਾ ਗਿਆ। ਗੁਆਂਢੀ ਸੂਬਿਆਂ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ, ਤਾਂ ਜੋ ਉਹ ਪਹਿਲਾਂ ਹੀ ਉੱਚਿਤ ਕਦਮ ਚੁੱਕ ਸਕਣ।

ਇਸ ਦੌਰਾਨ ਮੌਕੇ ’ਤੇ ਇੰਜੀਨੀਅਰਿੰਗ ਮਹਿਕਮੇ ਦੇ ਅਧਿਕਾਰੀ ਹਾਜ਼ਰ ਸਨ। ਇਹ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਸੁਖਨਾ ਚੋਅ ਦੇ ਆਸ-ਪਾਸ ਕੋਈ ਨਾ ਹੋਵੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਗੁੰਡਾਗਰਦੀ ਦਾ ਮੰਜ਼ਰ ਦੇਖ ਦਹਿਲੇ ਲੋਕਾਂ ਦੇ ਦਿਲ, ਕਿਰਪਾਨਾਂ ਨਾਲ ਹੋਈ ਵੱਢ-ਟੁੱਕ ਤੇ...


ਕਿਸ਼ਨਗੜ੍ਹ ਅਤੇ ਮਨੀਮਾਜਰਾ ’ਚ ਪੁਲਾਂ ਦੇ ਉੱਪਰੋਂ ਚੱਲਿਆ ਪਾਣੀ
ਗੇਟ ਖੁੱਲ੍ਹਦਿਆਂ ਹੀ ਸੁਖਨਾ ਚੋਅ ਵੀ ਓਵਰਫਲੋਅ ਹੋ ਗਈ, ਜਿਸ ਕਾਰਣ ਸੁਖਨਾ ਚੋਅ ’ਤੇ ਕਿਸ਼ਨਗੜ੍ਹ ਅਤੇ ਮਨੀਮਾਜਰਾ 'ਚ ਬਣੇ ਪੁਲ ਉੱਪਰੋਂ ਪਾਣੀ ਓਵਰਫਲੋਅ ਹੋਣ ਲੱਗਾ। ਇਸ ਤੋਂ ਬਾਅਦ ਪੁਲਸ ਨੇ ਦੋਵੇਂ ਪਾਸਿਓਂ ਰਸਤਾ ਬੰਦ ਕਰ ਦਿੱਤਾ।

ਆਉਣ-ਜਾਣ ਵਾਲਿਆਂ ਨੂੰ ਦੂਜੇ ਰਸਤਿਆਂ ਰਾਹੀਂ ਭੇਜਿਆ ਗਿਆ। ਬਾਪੂਧਾਮ ਕੋਲ ਫਲੱਡ ਗੇਟ ਬੰਦ ਹੋਣ ਤਕ ਪੁਲਸ ਤਾਇਨਾਤ ਰਹੀ।



 


 

Babita

This news is Content Editor Babita