ਸੈਂਟਰਲ ਜੇਲ ''ਚ 550 ਧਾਰਮਿਕ ਪੁਸਤਕਾਂ ਭੇਜੀਆਂ : ਜੇਲ ਮੰਤਰੀ

09/16/2019 1:46:36 PM

ਲੁਧਿਆਣਾ (ਸਿਆਲ) : ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸ਼ਤਾਬਦੀ ਸਮਾਗਮ ਕਰਨ ਲਈ ਤਿਆਰੀਆਂ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ। ਇਸੇ ਕਾਰਨ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਲਾਂ 'ਚ ਕੈਦੀਆਂ ਅਤੇ ਹਵਾਲਾਤੀਆਂ ਲਈ 550 ਧਾਰਮਿਕ ਪੁਸਤਕਾਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਲੜੀ ਦੇ ਅਧੀਨ ਗੁਰਦਾਸਪੁਰ ਦੀ ਸੈਂਟਰਲ ਜੇਲ 'ਚ 550 ਧਾਰਮਿਕ ਪੁਸਤਕਾਂ ਪਹਿਲੇ ਪੜਾਅ 'ਚ ਭੇਜ ਦਿੱਤੀਆਂ ਗਈਆਂ ਹਨ।

ਧਾਰਮਿਕ ਪੁਸਤਕਾਂ ਪੜ੍ਹਨ ਨਾਲ ਬੰਦੀਆਂ 'ਚ ਇਕ ਨਵੀਂ ਚੇਤਨਾ ਉਤਪੰਨ ਹੋਵੇਗੀ, ਜਿਸ ਨਾਲ ਉਨ੍ਹਾਂ ਦਾ ਧਿਆਨ ਅਪਰਾਧਿਕ ਪ੍ਰਵਿਰਤੀ ਨੂੰ ਦੂਰ ਕਰੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲਾਂ 'ਚ ਸਜ਼ਾ ਭੁਗਤ ਰਹੇ 550 ਕੈਦੀਆਂ ਨੂੰ ਸਜ਼ਾ 'ਚ ਰਿਆਇਤ ਦੇ ਕੇ ਰਿਹਾਅ ਕਰਨ ਦਾ ਵੀ ਪ੍ਰਸਤਾਵ ਹੈ। ਉਕਤ ਕੈਦੀਆਂ ਨੂੰ ਹੀ ਸਜ਼ਾ 'ਚ ਰਿਆਇਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦੀ ਕਾਨੂੰਨ ਦੇ ਅਨੁਸਾਰ ਸਜ਼ਾ 'ਚ ਰਿਆਇਤ ਬਣਦੀ ਹੋਵੇਗੀ। ਉੁਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲਾਂ ਦੇ ਸੁਪਰਡੈਂਟ ਵਲੋਂ ਕੈਦੀਆਂ ਦੀ ਸੂਚੀ ਤਿਆਰ ਕਰਕੇ ਭੇਜਣ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

Babita

This news is Content Editor Babita